ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਦਗਾਹ ਦੀ ਲਾਇਬਰੇਰੀ ਨੇਡ਼ਲੀ ਖਾਲੀ ਥਾਂ ਵਾਪਸ ਦੇਣ ਦੀ ਮੰਗ

07:16 AM Jun 18, 2024 IST

ਪੱਤਰ ਪ੍ਰੇਰਕ
ਪਟਿਆਲਾ, 17 ਜੂਨ
ਇਥੇ ਮਾਲ ਰੋਡ ’ਤੇ ਸਥਿਤ ਈਦਗਾਹ ਵਿੱਚ ਮੁਸਲਮਾਨ ਭਾਈਚਾਰੇ ਨੇ ਅੱਜ ਈਦ ਮੌਕੇ ਨਮਾਜ਼ ਅਦਾ ਕੀਤੀ। ਇੱਥੇ ਇਕ ਵਾਰ ਫੇਰ ਮੰਗ ਉੱਠੀ ਕਿ ਉਨ੍ਹਾਂ ਦੀ ਈਦਗਾਹ ਦੀ ਲਾਇਬਰੇਰੀ ਨਾਲ ਛੱਡੀ ਖ਼ਾਲੀ ਥਾਂ ਮੁੜ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਜਾਵੇ ਤਾਂ ਕਿ ਮੁਸਲਮਾਨ ਭਾਈਚਾਰੇ ਆਪਣੇ ਧਾਰਮਿਕ ਅਕੀਦੇ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਤਿਉਹਾਰਾਂ ਤੇ ਨਮਾਜ਼ ਅਦਾ ਕਰਨ ਵਿਚ ਸੌਖ ਮਹਿਸੂਸ ਕਰਨ। ਪਟਿਆਲਾ ਸ਼ਹਿਰ ਵਿਚ ਅੱਜ 50 ਹਜ਼ਾਰ ਦੇ ਕਰੀਬ ਮੁਸਲਮਾਨਾ ਨੇ ਵੱਖ ਵੱਖ ਥਾਈਂ ਨਮਾਜ਼ ਅਦਾ ਕੀਤੀ। ਈਦਗਾਹ ਦਾ ਪ੍ਰਬੰਧ ਸੰਭਾਲ ਰਹੀ ਸੰਸਥਾ ਦੇ ਚੇਅਰਮੈਨ ਅਲੀ ਤੇ ਕਨਵੀਨਰ ਵਾਹਿਦ ਅਲੀ ਨੇ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਵੇਲੇ ਈਦਗਾਹ ਦੀ ਥਾਂ 31 ਵਿੱਘੇ ਹੁੰਦੀ ਸੀ ਹੁਣ ਇਹੀ ਸਿਰਫ਼ 4 ਵਿੱਘੇ ਵਿਚ ਹੀ ਸਿਮਟ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤਤਕਾਲੀ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਮੁਸਲਮਾਨਾਂ ਦੀ ਗਿਣਤੀ ਵਧ ਰਹੀ ਹੈ ਇਸ ਕਰਕੇ ਈਦਗਾਹ ਨੂੰ ਲਾਇਬਰੇਰੀ ਨਾਲ ਖ਼ਾਲੀ ਪਈ ਥਾਂ ਵਾਪਸ ਦਿੱਤੀ ਜਾਵੇ ਤਾਂ ਉਨ੍ਹਾਂ ਐਮਪੀ ਪ੍ਰਨੀਤ ਕੌਰ ਦੀ ਡਿਊਟੀ ਲਗਾ ਦਿੱਤੀ ਸੀ ਪਰ ਹਾਲੇ ਤੱਕ ਮਸਲਾ ਹੱਲ ਨਹੀਂ ਹੋ ਸਕਿਆ।

Advertisement

Advertisement