ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ
ਬਲਵਿੰਦਰ ਰੈਤ
ਨੂਰਪੁਰ ਬੇਦੀ, 4 ਅਪਰੈਲ
ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਟੀਮ ਮੈਂਬਰ ਸਤਨਾਮ ਸਿੰਘ ਨਾਗਰਾ, ਅਤੁਲ ਬਾਂਸਲ, ਡਾਇਰੈਕਟਰ ਜਸਬੀਰ ਸਿੰਘ ਬੜਵਾ, ਬਲਾਕ ਪ੍ਰਧਾਨ ਮਾਸਟਰ ਬਿਹਾਰੀ ਲਾਲ, ਅਭਿਸ਼ੇਕ ਹੱਲਣ, ਸਰਪੰਚ ਪਰਮਿੰਦਰ ਸਿੰਘ ਡੁਮੇਵਾਲ ਨੇ ਪੰਜਾਬ ਸਰਕਾਰ ਵੱਲੋਂ ਹਾਲ ’ਚ ਨਿਯੁਕਤ ਕੀਤੇ ਨੂਰਪੁਰ ਬੇਦੀ ਬਲਾਕ ਦੇ ਸੱਤ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਹ ਈਟੀਟੀ ਅਧਿਆਪਕ ਹਲਕੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾਉਣਗੇ। ਇਸ ਮੌਕੇ ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸਰਕਾਰ ਲਗਾਤਾਰ ਪੰਜਾਬ ਦੇ ਚ ਬਿਨਾਂ ਕਿਸੇ ਸਿਫਾਰਿਸ ਤੋਂ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਨੇ ਵਿਧਾਇਕ ਚੱਢਾ ਤੇ ਆਪਣੀ ਸਮੁੱਚੀ ਟੀਮ ਵੱਲੋਂ ਨਵ-ਨਿਯੁਕਤ ਈਟੀਟੀ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਨਵ-ਨਿਯੁਕਤ ਅਧਿਆਪਕ ਰਾਹੁਲ ਸੈਣੀ, ਰਵਿੰਦਰ ਸਿੰਘ, ਮਨਿੰਦਰ ਕੌਰ, ਪ੍ਰੀਤੀ ਬਾਲਾ, ਮਨਿੰਦਰ ਕੌਰ, ਮੋਹਿਤ ਕੁਮਾਰ, ਮਲਵੀਰ ਸਿੰਘ ਸਿੰਘ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਬੀਈਓ ਰਾਕੇਸ ਰੋੜੀ, ਨਵੀਨ ਕੁਮਾਰ, ਅਕਾਊਂਟੈਂਟ, ਕਲਰਕ ਜੈਸਮੀਨ ਕੌਰ, ਦੀਪਕ ਸੈਣੀ, ਕੁਲਦੀਪ ਕੌਰ, ਸੁਨੀਤਾ ਰਾਣੀ ਹਾਜ਼ਰ ਸਨ।