ਈਟੀਓ ਨੇ ਕਾਫ਼ਿਲਾ ਰੋਕ ਕੇ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ ਪੁੱਛਿਆ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 22 ਮਈ
ਇੱਥੋਂ ਦੇ ਨੇੜਲੇ ਪਿੰਡ ਚੌਹਾਨ ਤੇ ਮੱਲੀਆਂ ਦੇ ਵਿਚਕਾਰ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ’ਤੇ ਕਾਰ ਤੇ ਟਰੈਕਟਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵਾਂ ਵਾਹਨਾਂ ਦੇ ਡਰਾਈਵਰ ਜ਼ਖ਼ਮੀ ਹੋ ਗਏ। ਇਸ ਮੌਕੇ ਇੱਥੋਂ ਗੁਜ਼ਰ ਰਹੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਕਾਫ਼ਿਲਾ ਰੁਕਵਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਮਦਦ ਕੀਤੀ ਗਈ। ਇਸ ਸਬੰਧੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਟਰੈਕਟਰ ਟਰਾਲੀ ਜੰਡਿਆਲਾ ਗੁਰੂ ਵਾਲੇ ਪਾਸਿਉਂ ਜਲੰਧਰ ਜਾ ਰਹੀ ਸੀ ਅਤੇ ਦੂਜੇ ਪਾਸਿਓਂ ਜਲੰਧਰ ਤੋਂ ਜੰਡਿਆਲਾ ਗੁਰੂ ਵੱਲ ਕਾਰ ਆ ਰਹੀ ਸੀ। ਟਰੈਕਟਰ ਆਪਣਾ ਸਤਲੁਨ ਗਵਾ ਕੇ ਡਿਵਾਈਡਰ ਉੱਪਰੋਂ ਆ ਕੇ ਗੱਡੀ ਵਿੱਚ ਆ ਵੱਜਿਆ ਜਿਸ ਕਾਰਨ ਦੋਵਾਂ ਵਾਹਨਾਂ ਦੇ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਈਟੀਓ ਨੇ ਕਿਹਾ ਕਿ ਮੌਕੇ ਉੱਪਰ ਸੜਕ ਸੁਰੱਖਿਆ ਫੋਰਸ ਵੀ ਪਹੁੰਚੀ ਅਤੇ ਉਹ ਵੀ ਆਪਣੇ ਕਾਫ਼ਿਲੇ ਨਾਲ ਇਥੋਂ ਲੰਘਦੇ ਹੋਏ ਇਹ ਹਾਦਸਾ ਵੇਖ ਕੇ ਮਦਦ ਵਾਸਤੇ ਖੜ੍ਹੇ ਹੋ ਗਏ। ਕੈਬਨਿਟ ਮੰਤਰੀ ਨੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ।