ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਐੱਨਟੀ ਵਿਭਾਗ ਦੇ ਵਿਦਿਆਰਥੀ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਛਾਏ

04:58 AM Dec 20, 2024 IST
ਖੇਤਰੀ ਪ੍ਰਤੀਨਿਧਪਟਿਆਲਾ, 19 ਦਸੰਬਰ
Advertisement

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਨੱਕ, ਕੰਨ ਤੇ ਗਲਾ ਰੋਗਾਂ ਦੇ ਵਿਭਾਗ (ਈ.ਐੱਨ.ਟੀ.) ਨੇ ਸੰਸਥਾ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਏਮਜ਼ ਬਠਿੰਡਾ ਵਿੱਚ ਹੋਈ 43ਵੀਂ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ ਹੈ। ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਡਾ. ਈਸ਼ੀਤ ਭਾਟੀਆ ਨੇ ਸਰਵੋਤਮ ਥੀਸਿਸ ਪੇਪਰ ਲਈ ਸੋਨ ਤਗਮਾ ਪ੍ਰਾਪਤ ਕੀਤਾ। ਡਾ. ਸਾਕਸ਼ੀ ਸ਼ਰਮਾ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਲਈ ਸੋਨ ਤਗ਼ਮਾ ਦਿੱਤਾ ਗਿਆ ਅਤੇ ਕੁਇਜ਼ ਵਿੱਚ ਡਾ. ਈਸ਼ੀਤ ਭਾਟੀਆ ਅਤੇ ਡਾ. ਪ੍ਰਿਅੰਕਾ ਜੇਤੂ ਰਹੇ। ਇਸ ਬਾਰੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਸਿੰਗਲਾ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਮੈਡੀਕਲ ਕਾਲਜਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ ਸੀ। ਡਾ. ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ 43ਵੀਂ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਆਪਣੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਬਹੁਤ ਮਾਣ ਹੈ।

 

Advertisement

Advertisement