ਇੰਸਪੈਕਟਰ ਅਮਰਦੀਪ ਪਦਉੱਨਤ ਹੋ ਕੇ ਡੀ.ਐੱਸ.ਪੀ. ਬਣੇ
08:05 AM Jun 10, 2025 IST
ਪੱਤਰ ਪ੍ਰੇਰਕ
ਮਾਛੀਵਾੜਾ, 9 ਜੂਨ
ਡਾਇਰੈਕਟਰ ਪੁਲੀਸ ਆਫ਼ ਪੰਜਾਬ ਵਲੋਂ ਇੰਸਪੈਕਟਰ ਅਮਰਦੀਪ ਸਿੰਘ ਨੂੰ ਪਦਉੱਨਤ ਕਰਕੇ ਡੀ.ਐੱਸ.ਪੀ. ਬਣਾ ਦਿੱਤਾ ਗਿਆ ਹੈ। ਅਮਰਦੀਪ ਸਿੰਘ ਬਤੌਰ ਥਾਣਾ ਮੁਖੀ ਮਾਛੀਵਾੜਾ ਵਿਖੇ ਵੀ ਤਾਇਨਾਤ ਰਹੇ ਹਨ। ਇਸ ਸਮੇਂ ਉਹ ਜ਼ਿਲਾ ਫਤਹਿਗੜ੍ਹ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਅਮਰਦੀਪ ਸਿੰਘ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਅਤੇ ਜ਼ੁਰਮ ਨੂੰ ਨੱਥ ਪਾਉਣ ਕਾਰਨ ਇਹ ਤਰੱਕੀ ਦਿੱਤੀ ਗਈ ਹੈ।
Advertisement
Advertisement