ਇੰਦਰਪ੍ਰਸਥ ਵਿਕਾਸ ਪਾਰਟੀ ਅਤੇ ਭਾਜਪਾ ’ਚ ਗੱਠਜੋੜ ਦੀ ਸੰਭਾਵਨਾ
04:44 AM May 21, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਵਾਰਡ ਕਮੇਟੀਆਂ ਦੀਆਂ ਚੋਣਾਂ ਲਈ ਐੱਮਸੀਡੀ ਵਿੱਚ ‘ਆਪ’ ਤੋਂ ਵੱਖ ਹੋਏ 15 ਕੌਂਸਲਰਾਂ ਦੀ ਇੰਦਰਪ੍ਰਸਤ ਵਿਕਾਸ ਪਾਰਟੀ ਅਤੇ ਭਾਜਪਾ ਵਿਚਕਾਰ ਗੱਠਜੋੜ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਵਿਚਕਾਰ ਖਾਸ ਕਰਕੇ ਰੋਹਿਣੀ, ਪੱਛਮੀ ਅਤੇ ਦੱਖਣੀ ਜ਼ੋਨਾਂ ਦੀਆਂ ਵਾਰਡ ਕਮੇਟੀਆਂ ਦੀਆਂ ਚੋਣਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਜੇ ਭਾਜਪਾ ਅਤੇ ਇੰਦਰਪ੍ਰਸਥ ਵਿਕਾਸ ਪਾਰਟੀ ਵਿਚਕਾਰ ਗੱਠਜੋੜ ਹੁੰਦਾ ਹੈ, ਤਾਂ ਇਹ ‘ਆਪ’ ਲਈ ਇੱਕ ਹੋਰ ਵੱਡਾ ਝਟਕਾ ਹੋਵੇਗਾ ਕਿਉਂਕਿ ਇਸ ਨੂੰ ਤਿੰਨ ਵਾਰਡ ਕਮੇਟੀਆਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਇਸ ਸਿਆਸੀ ਘਟਨਾਕ੍ਰਮ ਪਿੱਛੇ ਭਾਜਪਾ ਦੀ ਕੋਈ ਚਾਲ ਹੋ ਸਕਦੀ ਹੈ। ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਕਿ ਪਾਰਟੀ ਛੱਡਣ ਵਾਲੇ ਧੜੇ ਦੀਆਂ ਤਾਰਾਂ ਭਾਜਪਾ ਨਾਲ ਜੁੜੀਆਂ ਹੋਈਆਂ ਸਨ।
Advertisement
Advertisement