ਇੰਡੀਆਜ਼ ਗੌਟ ਲੇਟੈਂਟ: ਆਸ਼ੀਸ਼ ਚੰਚਲਾਨੀ ਮਹਿਲਾ ਕਮਿਸ਼ਨ ਅੱਗੇ ਪੇਸ਼
05:58 AM Mar 12, 2025 IST
ਨਵੀਂ ਦਿੱਲੀ, 11 ਮਾਰਚ
ਯੂਟਿਊਬਰ ਆਸ਼ੀਸ਼ ਚੰਚਲਾਨੀ ਯੂਟਿਊਬ ’ਤੇ ਕਾਮੇਡੀਅਨ ਸਮਯ ਰੈਨਾ ਦੇ ਕਾਮੇਡੀ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਉੱਤੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਸਬੰਧੀ ਪੁੱਛ-ਪੜਤਾਲ ਲਈ ਅੱਜ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਸਾਹਮਣੇ ਪੇਸ਼ ਹੋਇਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮਹਿਲਾ ਕਮਿਸ਼ਨ ਨੇ ਸ਼ੋਅ ਦੌਰਾਨ ਰਣਵੀਰ ਅਲਾਹਾਬਾਦੀਆ, ਅਪੂਰਵ ਮਖੀਜਾ, ਸਮਯ ਰੈਨਾ, ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਚੰਚਲਾਨੀ ਵੱਲੋਂ ਕੀਤੀਆਂ ਗਈਆਂ ਅਸ਼ਲੀਲ ਅਤੇ ਇਤਰਾਜ਼ਯੋਗ ਟਿੱਪਣੀਆਂ ਨੂੰ ਗੰਭੀਰਤਾ ਨਾਲ ਲਿਆ ਸੀ। ਮਹਿਲਾ ਕਮਿਸ਼ਨ ਨੇ ਇਨ੍ਹਾਂ ਪੰਜ ਯੂਟਿਊਬਰਾਂ ਤੋਂ ਇਲਾਵਾ ਤੁਸ਼ਾਰ ਪੁਜਾਰੀ ਅਤੇ ਸੌਰਭ ਬੋਥਰਾ ਨੂੰ ਵੀ ਇਸ ਮਾਮਲੇ ਵਿੱਚ ਤਲਬ ਕੀਤਾ ਸੀ। ਚੰਚਲਾਨੀ ਨੂੰ 17 ਫਰਵਰੀ ਨੂੰ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। -ਪੀਟੀਆਈ
Advertisement
Advertisement