ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਜਨੀਅਰ ਨੇ ਬਾਰੀ ’ਚੋਂ ਵਗ੍ਹਾ ਮਾਰਿਆ ਦੋ ਕਰੋੜ ਰੁਪਈਆ

04:24 AM May 31, 2025 IST
featuredImage featuredImage
ਵਿਜੀਲੈਂਸ ਦੇ ਅਧਿਕਾਰੀ ਇੰਜਨੀਅਰ ਦੇ ਘਰੋਂ ਬਰਾਮਦ ਹੋਈ ਨਕਦੀ ਗਿਣਦੇ ਹੋਏ। -ਫੋਟੋ: ਏਐੱਨਆਈ

ਭੁਬਨੇਸ਼ਨਵਰ: ਉੜੀਸਾ ’ਚ ਵਿਜੀਲੈਂਸ ਵਿਭਾਗ ਨੇ ਅੱਜ ਸਰਕਾਰੀ ਇੰਜਨੀਅਰ ਬੈਕੁੰਠ ਨਾਥ ਸਾਰੰਗੀ ਕੋਲੋਂ 2.1 ਕਰੋੜ ਰੁਪਏ ਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਸਾਰੰਗੀ ਭੁਬਨੇਸ਼ਵਰ ’ਚ ਪੇਂਡੂ ਵਿਕਾਸ ਸੜਕ ਤੇ ਯੋਜਨਾ ਦਾ ਮੁੱਖ ਇੰਜਨੀਅਰ ਹੈ। ਵਿਭਾਗ ਨੇ ਅੱਜ ਉਸ ਦੀ ਰਿਹਾਇਸ਼ ਤੇ ਦਫ਼ਤਰ ’ਚ ਛਾਪਾ ਮਾਰਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਭੁਬਨੇਸ਼ਵਰ ਸਥਿਤ ਫਲੈਟ ਤੋਂ ਇੱਕ ਕਰੋੜ ਰੁਪਏ ਜਦਕਿ ਅੰਗੁਲ ਸਥਿਤ ਰਿਹਾਇਸ਼ ਤੋਂ 1.1 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਦੇਖਦੇ ਹੀ ਸਾਰੰਗੀ ਨੇ ਭੁਬਨੇਸ਼ਵਰ ਸਥਿਤ ਆਪਣੇ ਫਲੈਟ ਦੀ ਖਿੜਕੀ ਤੋਂ 500 ਰੁਪਏ ਦੇ ਨੋਟਾਂ ਦੇ ਬੰਡਲ ਸੁੱਟ ਦਿੱਤੇ। ਉਨ੍ਹਾਂ ਦੱਸਿਆ ਕਿ ਗਵਾਹਾਂ ਦੀ ਮੌਜੂਦਗੀ ’ਚ ਨਕਦੀ ਬਰਾਮਦ ਕੀਤੀ ਗਈ ਹੈ। ਇੰਜਨੀਅਰ ’ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ। ਅੰਗੁਲ ਦੇ ਵਿਸ਼ੇਸ਼ ਜੱਜ ਵੱਲੋਂ ਜਾਰੀ ਸਰਚ ਵਾਰੰਟ ਦੇ ਆਧਾਰ ’ਤੇ ਛਾਪੇਮਾਰੀ ਜਾਰੀ ਹੈ। ਇੱਕ ਅਧਕਾਰੀ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੂੰ ਅੰਗੁਲ ਦੇ ਕਰਦਾਗੜੀਆ ’ਚ ਦੋ ਮੰਜ਼ਿਲਾ ਰਿਹਾਇਸ਼ੀ ਮਕਾਨ ਅਤੇ ਭੁਬਨੇਸ਼ਵਰ ਤੇ ਪੁਰੀ ਜ਼ਿਲ੍ਹੇ ਦੇ ਪਿਪਿਲੀ ਦੇ ਸਿਓਲਾ ’ਚ ਕਈ ਫਲੈਟਾਂ ਦਾ ਪਤਾ ਚੱਲਿਆ ਹੈ। ਅੰਗੁਲ ਜ਼ਿਲ੍ਹੇ ’ਚ ਸਾਰੰਗੀ ਦੇ ਜੱਦੀ ਘਰ ਤੇ ਰਿਸ਼ਤੇਦਾਰਾਂ ਘਰਾਂ ਦੀ ਵੀ ਤਲਾਸ਼ੀ ਲਈ ਗਈ ਹੈ। ਇੰਜਨੀਅਰ ਦੇ ਦਫ਼ਤਰ ’ਚ ਉਸ ਦੇ ਕਮਰੇ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। -ਪੀਟੀਆਈ

Advertisement

Advertisement