ਇੰਗਲੈਂਡ ’ਚ ਪੰਜਾਬੀ ਦੀ ਚਾਕੂ ਮਾਰ ਕੇ ਹੱਤਿਆ
03:32 AM May 09, 2025 IST
ਲੰਡਨ: ਪੂਰਬੀ ਇੰਗਲੈਂਡ ਦੇ ਸ਼ਹਿਰ ਡਰਬੀ ਵਿੱਚ ਬੈਂਕ ਅੰਦਰ ਪੰਜਾਬੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਪਛਾਣ 37 ਸਾਲਾ ਗੁਰਵਿੰਦਰ ਜੌਹਲ ਵਜੋਂ ਹੋਈ ਹੈ। ਉਸ ਦੀ ਹੱਤਿਆ ਕਰਨ ਦਾ ਦੋਸ਼ 47 ਸਾਲਾ ਸੋਮਾਲੀ ਮੂਲ ਦੇ ਵਿਅਕਤੀ ’ਤੇ ਲਗਾਇਆ ਗਿਆ ਹੈ। ਸੇਂਟ ਪੀਟਰਜ਼ ਸਟਰੀਟ ’ਤੇ ਲੌਇਡਜ਼ ਬੈਂਕ ਸ਼ਾਖਾ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਜਿਸ ਦੀ ਜਾਣਕਾਰੀ ਡਰਬੀਸ਼ਾਇਰ ਕਾਂਸਟੇਬੁਲਰੀ ਨੂੰ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਗੁਰਵਿੰਦਰ ਜੌਹਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਹੇਬੇ ਕੈਬਦੀਰਕਸ਼ਮਾਨ ਨੂਰ ਨੂੰ ਕਤਲ ਦੇ ਦੋਸ਼ ਵਿਚ ਨਾਮਜ਼ਦ ਕੀਤਾ ਹੈ। ਦੂਜੇ ਪਾਸੇ ਨੂਰ ਦੱਖਣੀ ਡਰਬੀਸ਼ਾਇਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ। -ਪੀਟੀਆਈ
Advertisement
Advertisement