ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਰਾਦਾ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ

06:10 AM May 11, 2025 IST
featuredImage featuredImage
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਵਰਿੰਦਰ ਸਿੰਘ ਖੋਸਾ।

ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 10 ਮਈ
ਥਾਣਾ ਦਾਖਾ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਰਿਵਾਲਵਰ ਤੇ ਸਕੂਟਰ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਇਥੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਕੁਲਦੀਪ ਕੌਰ ਪਤਨੀ ਹਾਕਮ ਸਿੰਘ ਵਾਸੀ ਮੁੱਲਾਂਪੁਰ ਨੇ ਥਾਣਾ ਦਾਖਾ ਦੇ ਮੁੱਖ ਅਫ਼ਸਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਨ੍ਹਾਂ ਦਾ ਗੁਆਂਢੀ ਜਗਦੀਪ ਸਿੰਘ ਉਰਫ ਦੀਪ ਵਾਸੀ ਮੁੱਲਾਂਪੁਰ ਉਸ ਦੇ ਭਤੀਜੇ ਨਿਰਮਲ ਸਿੰਘ ਨੂੰ ਘਰੋਂ ਬੁਲਾ ਕੇ ਲੈ ਗਿਆ। ਕੁਝ ਦੇਰ ਬਾਅਦ ਮੁਹੱਲੇ ਵਿੱਚ ਰੌਲਾ ਪੈਂਦਾ ਸੁਣ ਜਦੋਂ ਉਹ ਬਾਹਰ ਆਈ ਤਾਂ ਜਗਦੀਪ ਨੇ ਨਿਰਮਲ ਨੂੰ ਗਾਲਾਂ ਕੱਢ ਰਿਹਾ ਸੀ ਤੇ ਰੋਕਣ ’ਤੇ ਉਸ ਨੇ ਹੱਥ ਵਿੱਚ ਫੜੀ ਰਿਵਾਲਵਰ ਨਾਲ ਨਿਰਮਲ ’ਤੇ ਤਿੰਨ ਫਾਇਰ ਕਰ ਦਿੱਤੇ।

Advertisement

ਕੁਲਦੀਪ ਕੌਰ ਨੇ ਜਗਦੀਪ ਦੀਆਂ ਮਿੰਨਤਾ ਕਰਕੇ ਨਿਰਮਲ ਦੀ ਜਾਨ ਬਚਾਈ ਤੇ ਜਗਦੀਪ ਗਾਲਾਂ ਕੱਢਦਾ ਹੋਇਆ ਚਲਾ ਗਿਆ। ਜ਼ਖ਼ਮੀ ਨਿਰਮਲ ਸਿੰਘ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਜਿਸ ਦੇ ਬਿਆਨ ਦਰਜ ਕਰਕੇ ਪੁਲੀਸ ਨੇ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਦਾਖਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਵਾਰਦਾਤ ਵੇਲੇ ਵਰਤਿਆ ਰਿਵਾਲਵਰ .32 ਬੋਰ ਸਮੇਤ 3 ਖਾਲੀ ਖੋਲ ਤੇ ਇਕ ਐਕਟਿਵਾ ਬਰਾਮਦ ਹੋਇਆ ਹੈ।

Advertisement
Advertisement