ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜੰਗ ਦੀ ਪੁਰਜ਼ੋਰ ਨਿਖੇਧੀ

05:00 AM May 09, 2025 IST
featuredImage featuredImage

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 8 ਮਈ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪਹਿਲਗਾਮ ਵਿੱਚ 22 ਅਪਰੈਲ ਨੂੰ 25 ਸੈਲਾਨੀ ਅਤੇ ਇੱਕ ਕਸ਼ਮੀਰੀ ਨੌਜਵਾਨ ਦਹਿਸ਼ਤਗਰਦੀ ਦੇ ਕਤਲੇਆਮ ਦੀ ਭੇਟ ਚੜ੍ਹ ਗਿਆ ਸੀ। ਬੇਕਸੂਰ ਸੈਲਾਨੀਆਂ ਖ਼ਿਲਾਫ਼ ਅਣਮਨੁੱਖੀ ਕਾਰਨਾਮੇ ਦੀ ਹਰ ਪਾਸਿਓਂ ਖ਼ਾਸਕਰ ਕਸ਼ਮੀਰੀ ਮੁਸਲਮਾਨਾਂ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ ਸੀ। ਸਮੁੱਚੇ ਮੁਲਕ ਅੰਦਰ ਭਾਰਤੀ ਹਾਕਮਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਾਸੇ ਅਰਬ ਮੁਲਕਾਂ ਦਾ ਦੌਰਾ ਵਿਚਕਾਰ ਛੱਡ ਕੇ ਵਾਪਸ ਪਰਤ ਆਏ ਸਨ, ਪਰ ਸਾਰੇ ਘਟਨਾਕ੍ਰਮ ਉਪਰ ਸਰਕਾਰ ਦਾ ਪੱਖ ਲੋਕਾਂ ਸਾਹਮਣੇ ਰੱਖਣ ਲਈ ਪ੍ਰੈੱਸ ਕਾਨਫ਼ਰੰਸ ਕਰਨ ਦੀ ਥਾਂ ਬਿਹਾਰ ਵਿੱਚ ਜਾ ਕੇ ਵੋਟਾਂ ਦੀ ਫ਼ਸਲ ਵੱਢਣ ਲਈ ਕਾਹਲ ਦਿਖਾਈ ਸੀ।
ਆਗੂਆਂ ਨੇ ਇਹ ਵੀ ਕਿਹਾ ਕਿ ਆਪਣੀਆਂ ਫ਼ਿਰਕੂ ਫ਼ਾਸੀਵਾਦੀ ਜੰਗੀ ਲੋੜਾਂ ਵਿੱਚੋਂ ਜੰਗੀ ਮਹੌਲ ਸਿਰਜਿਆ ਗਿਆ, ਉਨ੍ਹਾਂ ਕਿਹਾ ਕਿ ਅਪਰੇਸ਼ਨ ‘ਸੰਧੂਰ’ ਅਣਗਿਣਤ ਮਾਵਾਂ-ਭੈਣਾਂ ਦਾ ਸੰਧੂਰ ਉਜਾੜੇਗਾ। ਖੁਰ ਰਹੀ ਆਰਥਿਕਤਾ, ਬੁਨਿਆਦੀ ਮਸਲੇ ਹੱਲ ਕਰਨ ਦੀ ਅਸਮਰਥਤਾ, ਦੋਹੇਂ ਹੱਥੀ ਦੇਸ਼ ਦੀ ਸੰਪਤੀ ਸਾਮਰਾਜੀ ਮਹਾਂ-ਸ਼ਕਤੀਆਂ ਦੇ ਹਵਾਲੇ ਕਰਨ ਦੀ ਚਾਹਤ ਵਿੱਚੋਂ ਤਬਾਹਕੁਨ ਜੰਗ ਲੋਕਾਂ 'ਤੇ ਠੋਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕਤਰਫ਼ਾ ਜੰਗ ਵਿੱਚ ਲਾਸ਼ਾਂ ਇੱਧਰ ਵੀ ਡਿੱਗਣੀਆਂ ਤੇ ਲਾਸ਼ਾਂ ਉੱਧਰ ਵੀ ਡਿੱਗਣਗੀਆਂ। ਉਨ੍ਹਾਂ ਕਿਹਾ ਕਿ 1971 ਵਿੱਚ ਕਿੰਨੇ ਘਰ ਉੱਜੜੇ, ਬੱਚੇ ਯਤੀਮ ਹੋਏ, ਭੈਣਾਂ ਵਿਧਵਾ ਹੋਈਆਂ, ਬੁੱਢੇ ਮਾਂ-ਬਾਪ ਦੀ ਬੁਢੇਪੇ ਦੀ ਡੰਗੋਰੀ ਲੁੱਟੀ ਗਈ, ਸਭ ਦੇ ਸਾਹਮਣੇ ਹੈ।

Advertisement

ਇਨ੍ਹਾਂ ਜਬਰੀ ਥੋਪੀ ਜੰਗ ਵਿੱਚ ਨਰਿੰਦਰ ਮੋਦੀ-ਅਮਿਤ ਸ਼ਾਹ-ਰਾਜਨਾਥ ਵਰਗਿਆਂ ਅਤੇ ਅੰਬਾਨੀਆਂ-ਅਡਾਨੀਆਂ ਅਤੇ ਗੋਦੀ ਮੀਡੀਆ ਵੱਲੋਂ ਜੰਗ ਦਾ ਚੀਕ ਚਿਹਾੜਾ ਪਾ ਰਹੇ ਚੈਨਲਾਂ ਦਾ ਵਾਲ ਵੀ ਵਿੰਗਾ ਨਹੀਂ ਹੋਣਾ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਜੰਗ ਦੇ ਪਰਦੇ ਓਹਲੇ ਲੋਕ ਹਿੱਤਾਂ ਨਾਲ ਨੇੜਿਓਂ ਸਰੋਕਾਰ ਰੱਖਣ ਵਾਲੇ ਮਸਲਿਆਂ ’ਤੇ ਅਮਰੀਕਾ, ਇੰਗਲੈਂਡ ਵਰਗੇ ਸਾਮਰਾਜੀ ਮੁਲਕਾਂ ਨਾਲ ਸ਼ਰਮਨਾਕ ਸਮਝੌਤੇ ਕਰਨਗੇ। ਸਾਮਰਾਜੀ ਮੁਲਕ ਅਰਬਾਂ-ਖਰਬਾਂ ਦਾ ਜੰਗੀ ਸਾਜ਼ੋ-ਸਮਾਨ ਵੇਚ ਕੇ ਖ਼ੂਬ ਹੱਥ ਰੰਗਣਗੇ। ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ- ਮਜ਼ਦੂਰਾਂ ਦੀ ਮੰਦਹਾਲੀ, ਗ਼ਰੀਬੀ, ਭੁੱਖਮਰੀ ਲੋਕਾਂ ਦੇ ਬੁਨਿਆਦੀ ਮਸਲੇ ਜੰਗੀ ਜਨੂਨ ਦੇ ਬੋਝ ਹੇਠ ਦਬਕੇ ਰਹਿ ਜਾਣਗੇ।

Advertisement
Advertisement