ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਤਿਹਾਸਕ ਨਾਇਕਾਂ ਦੀ ਦਾਸਤਾਨ ਬਿਆਨ ਰਹੇ ਨੇ ਪਟਿਆਲਾ ਦੇ ਚੌਕਾਂ ’ਤੇ ਲੱਗੇ ਬੁੱਤ

05:07 AM Jun 07, 2025 IST
featuredImage featuredImage
ਚੌਕ ’ਤੇ ਲੱਗਿਆ ਹਰੀ ਸਿੰਘ ਨਲੂਆ ਦਾ ਬੁੱਤ।
ਗੁਰਨਾਮ ਸਿੰਘ ਅਕੀਦਾ
Advertisement

ਪਟਿਆਲਾ, 6 ਜੂਨ

ਪਟਿਆਲਾ ਚੌਕਾਂ ਅਤੇ ਗੇਟਾਂ ਨਾਲ ਪਹਿਲਾਂ ਹੀ ਮਸ਼ਹੂਰ ਹੈ ਪਰ ਹੁਣ ਕੁਝ ਨਵੇਂ ਚੌਕ ਹੋਣ ਨਾਲ ਉਸ ਦੀ ਦਿੱਖ ਹੋਰ ਵੀ ਨਿੱਖਰੀ ਹੈ। ਪਹਿਲਾਂ ਹੀ ਬਣਾਏ ਗਏ ਚੌਕਾਂ ਨਾਲ ਨਵੀਂ ਪਨੀਰੀ ਨੂੰ ਪੰਜਾਬ ਦੇ ਇਤਿਹਾਸ ਦਾ ਪਤਾ ਲੱਗਦਾ ਸੀ ਪਰ ਹੁਣ ਕੁਝ ਹੋਰ ਚੌਕ ਬਣਾਏ ਗਏ ਹਨ ਜਿਨ੍ਹਾਂ ਬਾਰੇ ਜਾਣਦਿਆਂ ਬੱਚਿਆਂ ਨੂੰ ਇਤਿਹਾਸ ਬਾਰੇ ਹੋਰ ਪਤਾ ਲੱਗੇਗਾ।

Advertisement

ਇਸ ਵੇਲੇ ਕੜਾਹ ਵਾਲੇ ਚੌਕ ਨੂੰ ਜਾਂਦੇ ਡਕਾਲਾ ਰੋਡ ਤੇ ਬਣਾਏ ਗਏ ਹਰੀ ਸਿੰਘ ਨਲੂਆ ਚੌਕ ਦੀ ਦਿੱਖ ਕਾਫ਼ੀ ਸੁੰਦਰ ਨਜ਼ਰ ਆਉਣ ਲੱਗ ਪਈ ਹੈ, ਇਸ ਚੌਕ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਹਰੀ ਸਿੰਘ ਨਲੂਆ ਦਾ ਬੁੱਤ ਵੀ ਲਗਾਇਆ ਗਿਆ ਹੈ। ਹਰੀ ਸਿੰਘ ਨਲੂਆ ਬਾਰੇ ਨਵੀਂ ਪਨੀਰੀ ਨੂੰ ਘੱਟ ਜਾਣਕਾਰੀ ਹੈ ਪਰ ਹੁਣ ਇਹ ਚੌਕ ਬਣਨ ਨਾਲ ਬੱਚੇ ਗੁੱਗਲ ਕਰਨ ਲੱਗ ਪਏ ਹਨ, ਇਸੇ ਤਰ੍ਹਾਂ ਬ੍ਰਿਟਿਸ਼ ਕੋ-ਐਡ ਸਕੂਲ ਦੇ ਨਾਲ ਬਣੇ ਚੌਕ ਦਾ ਨਾਮ ਮਹਾਰਾਜਾ ਅਗਰਸੈਨ ਚੌਕ ਰੱਖਿਆ ਹੈ ਜਿੱਥੇ ਮਹਾਰਾਜਾ ਅਗਰਸੈਨ ਦਾ ਬੁੱਤ ਵੀ ਲਗਾਇਆ ਗਿਆ ਹੈ। ਇਨ੍ਹਾਂ ਬੁੱਤਾਂ ਨੂੰ ਬਣਾਉਣ ਵਿਚ ਵਿਸ਼ੇਸ਼ ਤੌਰ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਭੂਮਿਕਾ ਨਿਭਾਈ ਹੈ।ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ।

ਇਸ ਤੋਂ ਇਲਾਵਾ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਪਟਿਆਲਾ ਜੇਲ੍ਹ ਵਿਚ ਬੰਦ ਕੀਤੇ ਤੇ ਲੰਬੀ ਭੁੱਖ ਹੜਤਾਲ ਕਾਰਨ ਸ਼ਹੀਦ ਹੋਏ ਸੇਵਾ ਸਿੰਘ ਠੀਕਰੀਵਾਲਾ ਦਾ ਬੁੱਤ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵੱਲ ਜਾਂਦੀ ਸੜਕ ਦੇ ਚੌਕ ਤੇ ਲਗਾਇਆ ਗਿਆ ਹੈ। ਇਸੇ ਤਰ੍ਹਾਂ ਡਾਕਖ਼ਾਨੇ ਕੋਲ ਚਿਲਡਰਨ ਚੌਕ ਵੀ ਇਕ ਦੁਖਦਾਈ ਘਟਨਾ ਦੀ ਯਾਦ ਦਿਵਾਉਂਦਾ ਹੈ,ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਕੋਲ ਬਣਾਏ ਖੰਡਾ ਚੌਕ ਦੀ ਦਿੱਖ ਵੀ ਹਰ ਰਾਹੀ ਨੂੰ ਸਕੂਨ ਦਿੰਦੀ ਹੈ। ਰਣਜੀਤ ਨਗਰ ਨੂੰ ਸਿਊਣਾ ਵੱਲ ਜਾਂਦੀ ਭਾਦਸੋਂ ਰੋਡ ’ਤੇ ਬਣੇ ਟਿਵਾਣਾ ਚੌਕ ਨੂੰ ਉੱਘੇ ਰੰਗਕਰਮੀ ਹਰਪਾਲ ਟਿਵਾਣਾ ਦੀ ਯਾਦ ਵਿਚ ਬਣਾਇਆ ਗਿਆ ਹੈ, ਫੁਆਰਾ ਚੌਕ ਵਿਚ ਜਦੋਂ ਪਾਣੀ ਚੱਲਦਾ ਹੈ ਭਾਵ ਪਟਿਆਲਾ ਵਿੱਚ ਕੋਈ ਵਿਸ਼ੇਸ਼ ਸਮਾਗਮ ਹੈ ਜਾਂ ਕੋਈ ਵੀਆਈਪੀ ਲੰਘ ਰਿਹਾ ਹੈ।

ਸ਼ੇਰਾ ਵਾਲੇ ਗੇਟ ਕੋਲ ਬਣਿਆਂ ਸ਼ੇਰਾ ਵਾਲਾ ਚੌਕ ਵਿਰਾਸਤ ਦੀ ਯਾਦ ਦਿਵਾਉਂਦਾ ਹੈ। ਅਮਰਿੰਦਰ ਸਰਕਾਰ ਵੇਲੇ ਤਵੱਕਲੀ ਮੋੜ (ਚੌਕ) ਦਾ ਕੋਡ ਭਰਤ ਇੰਦਰ ਸਿੰਘ ਚਾਹਲ ਨਾਲ ਜੋੜਿਆ ਜਾਂਦਾ ਸੀ, ਬਾਕੀ ਅਨਾਰਦਾਣਾ ਚੌਕ, ਕਿਲ੍ਹਾ ਚੌਕ, ਅਰਨਾ ਬਰਨਾ ਚੌਕ ਪਟਿਆਲਾ ਦੀ ਪੁਰਾਤਨ ਵਿਰਾਸਤ ਨੂੰ ਉਜਾਗਰ ਕਰਦੇ ਹਨ, ਉਂਜ ਅਕਾਲੀ ਦਲ ਦੀ ਸਰਕਾਰ ਵੇਲੇ ਫੁਆਰਾ ਚੌਕ ਤੋਂ ਡਕਾਲਾ ਰੋਡ ਨੂੰ ਜਾਂਦੀ ਸੜਕ ਦਾ ਨਾਮ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਦੇ ਨਾਮ ਤੇ ਰੱਖਿਆ ਸੀ ਪਰ ਲੋਕਾਂ ਸਵੀਕਾਰ ਨਹੀਂ ਕੀਤਾ। ਇਸੇ ਤਰ੍ਹਾਂ ਭਰਤਇੰਦਰ ਸਿੰਘ ਚਾਹਲ ਨੇ ਕਾਂਗਰਸ ਸਰਕਾਰ ਵੇਲੇ ਸ਼ੇਰਾਵਾਲਾ ਗੇਟ ਵਾਲੀ ਸੜਕ ਦਾ ਨਾਮ ਆਪਣੇ ਪਿਤਾ ਦੇ ਨਾਮ ’ਤੇ ਰੱਖਿਆ ਸੀ ਪਰ ਉਹ ਵੀ ਲੋਕਾਂ ਨੇ ਸਵੀਕਾਰ ਨਹੀਂ ਕੀਤਾ।

 

 

Advertisement