ਇਟਲੀ ਭੇਜਣ ਦੇ ਨਾਂ ’ਤੇ ਔਰਤ ਨਾਲ ਠੱਗੀ
05:11 AM May 28, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਖੰਨਾ, 27 ਮਈ
ਵਿਦੇਸ਼ ਇਟਲੀ ਭੇਜਣ ਦੇ ਨਾਂ ’ਤੇ ਇੱਕ ਔਰਤ ਨਾਲ ਠੱਗੀ ਮਾਰਨ ਦੇ ਦੋਸ਼ ਅਧੀਨ ਪੁਲੀਸ ਵੱਲੋਂ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ-2 ਵਿੱਚ ਦਰਜ ਕਰਵਾਈ ਰਿਪੋਰਟ ਵਿੱਚ ਅਮਨਦੀਪ ਕੌਰ ਵਾਸੀ ਮੁਹੱਲਾ ਗੋਬਿੰਦਪੁਰਾ ਖੰਨਾ ਨੇ ਦੱਸਿਆ ਕਿ ਟਰੈਵਲ ਏਜੰਟ ਗੁਰਮੀਤ ਸਿੰਘ ਵਾਸੀ ਪਿੰਡ ਬੁਰਜ, ਨਵਾਂ ਸ਼ਹਿਰ ਨੇ ਉਸ ਨੂੰ ਇਟਲੀ ਭੇਜਣ ਦਾ ਭਰੋਸਾ ਦਿਵਾਇਆ। ਉਸ ਨੇ ਦੋਸ਼ ਲਾਇਆ ਕਿ ਉਸ ਨੇ ਝਾਂਸਾ ਦੇ ਕੇ ਜੂਨ 2024 ਨੂੰ 2 ਲੱਖ ਰੁਪਏ ਪੰਜਾਬ ਨੈਸ਼ਨਲ ਬੈਂਕ ਖੰਨਾ ਤੋਂ ਆਪਣੇ ਖਾਤੇ ਵਿੱਚ ਪਵਾ ਲਏ ਅਤੇ ਇੱਕ ਲੱਖ ਰੁਪਏ ਜਲੰਧਰ ਵਿੱਚ ਕਿਸੇ ਵਿਅਕਤੀ ਰਾਹੀਂ ਹਾਸਲ ਕੀਤੇ ਪਰ ਉਸਦਾ ਇਟਲੀ ਦਾ ਵੀਜ਼ਾ ਨਾ ਲਗਵਾਇਆ ਜਿਸ ਕਾਰਨ ਉਸ ਨੇ ਪੁਲੀਸ ਨੂੰ ਦਰਖਾਸਤ ਦਿੱਤੀ। ਇਸ ’ਤੇ ਉਸ ਨੇ ਰਾਜ਼ੀਨਾਮਾ ਕਰਨ ਦਾ ਭਰੋਸਾ ਦੇ ਕੇ ਗਿਣੀ-ਮਿੱਥੀ ਸਾਜਿਸ਼ ਤਹਿਤ 2 ਲੱਖ ਰੁਪਏ ਦੇ ਚੈੱਕ 1 ਮਈ 2025 ਦੀ ਤਰੀਕ ਪਾ ਕੇ ਦੇ ਦਿੱਤਾ ਅਤੇ ਅਮਨਦੀਪ ਕੌਰ ਦਾ ਨਾਂ ਗਲਤ ਲਿਖ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Advertisement
Advertisement