ਆਸਾਰਾਮ ਦੀ ਅੰਤਰਿਮ ਜ਼ਮਾਨਤ ਇੱਕ ਮਹੀਨੇ ਲਈ ਵਧਾਈ
03:58 AM Jul 04, 2025 IST
ਅਹਿਮਦਾਬਾਦ, 3 ਜੁਲਾਈ
ਗੁਜਰਾਤ ਹਾਈ ਕੋਰਟ ਨੇ ਅਖੌਤੀ ਸਾਧ ਆਸਾਰਾਮ ਦੀ ਅੰਤਰਿਮ ਜ਼ਮਾਨਤ ਅੱਜ ਇਕ ਮਹੀਨੇ ਲਈ ਵਧਾ ਦਿੱਤੀ। ਅਦਾਲਤ ਨੇ ਸਪਸ਼ਟ ਕੀਤਾ ਕਿ ਇਹ ਵਾਧਾ ‘ਆਖਰੀ’ ਹੋਵੇਗਾ। ਆਸਾਰਾਮ ਨੂੰ ਸਾਲ 2013 ਦੇ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਹਾਲ ਦੀ ਘੜੀ ਉਹ ਮੈਡੀਕਲ ਆਧਾਰ ’ਤੇ ਜ਼ਮਾਨਤ ’ਤੇ ਹੈ।
ਜਸਟਿਸ ਇਲੇਸ਼ ਵੋਰਾ ਅਤੇ ਜਸਟਿਸ ਪੀਐੱਮ ਰਾਵਲ ਦੇ ਬੈਂਚ ਨੇ ਮਾਮਲੇ ’ਤੇ ਸੁਣਵਾਈ ਕੀਤੀ। ਆਸਾਰਾਮ ਦੇ ਵਕੀਲ ਨੇ ਜ਼ਮਾਨਤ ਤਿੰਨ ਮਹੀਨੇ ਹੋਰ ਵਧਾਉਣ ਦੀ ਮੰਗ ਕੀਤੀ ਸੀ ਹਾਲਾਂਕਿ, ਹਾਈ ਕੋਰਟ ਨੇ ਕਿਹਾ ਕਿ ਉਹ ਜ਼ਮਾਨਤ ਸਿਰਫ ਇੱਕ ਮਹੀਨੇ ਲਈ ਵਧਾਏਗੀ ਅਤੇ ਇਹ “ਆਖਰੀ ਵਾਧਾ” ਹੋਵੇਗਾ। ਕਾਬਿਲੇਗੌਰ ਹੈ ਕਿ ਅਦਾਲਤ ਨੇ ਆਸਾਰਾਮ ਨੂੰ ਸਭ ਤੋਂ ਪਹਿਲਾਂ 28 ਮਾਰਚ ਨੂੰ ਜ਼ਮਾਨਤ ਦਿੱਤੀ ਸੀ ਤੇ 30 ਜੂਨ ਨੂੰ ਸਮਾਂ ਖਤਮ ਹੋਣ ਤੋਂ ਪਹਿਲਾਂ ਇਸ ਵਿੱਚ 7 ਜੁਲਾਈ ਤੱਕ ਅੰਤਰਿਮ ਵਾਧਾ ਕੀਤਾ ਸੀ। -ਪੀਟੀਆਈ
Advertisement
Advertisement