ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਵਾਰਾ ਪਸ਼ੂਆਂ ਕਾਰਨ ਕਿਸਾਨ ਖੇਤਾਂ ’ਚ ਪਹਿਰਾ ਦੇਣ ਲਈ ਮਜਬੂਰ

05:05 AM Dec 06, 2024 IST

ਪੱਤਰ ਪ੍ਰੇਰਕ
ਸ਼ਹਿਣਾ, 5 ਦਸੰਬਰ
ਆਵਾਰਾ ਪਸ਼ੂਆਂ ਕਾਰਨ ਕਿਸਾਨ ਰਾਤਾਂ ਨੂੰ ਖੇਤਾਂ ’ਚ ਪਹਿਰਾ ਦੇਣ ਲਈ ਮਜਬੂਰ ਹਨ। ਕਿਸਾਨ ਹਾਕਮ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਕਣਕਾਂ ਨੂੰ ਪਾਣੀ ਲੱਗ ਰਿਹਾ ਹੈ ਅਤੇ ਆਵਾਰਾ ਪਸ਼ੂ ਜਿਸ ਖੇਤ ’ਚ ਵੜ ਜਾਂਦੇ ਹਨ, ਉੱਥੇ ਕਣਕ ਨੂੰ ਮਿੱਧ ਦਿੰਦੇ ਹਨ। ਕਿਸਾਨਾਂ ਨੂੰ ਦੇਰ ਰਾਤ ਤੱਕ ਠੰਢ ’ਚ ਖੇਤਾਂ ਦੀ ਨਿਗਰਾਨੀ ਕਰਨੀ ਪੈਂਦੀ ਹੈ।
ਕਿਸਾਨ ਜਰਨੈਲ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਣਾ ਕਸਬੇ ’ਚ ਲੋਕਾਂ ਵੱਲੋਂ ਬਾਹਰੋਂ ਲਿਆ ਕੇ ਸਭ ਤੋਂ ਵੱਧ ਆਵਾਰਾ ਪਸ਼ੂ ਛੱਡੇ ਜਾਂਦੇ ਹਨ ਅਤੇ ਇਹ ਕੰਮ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਆਵਾਰਾ ਪਸ਼ੂ ਜਿੱਥੇ ਖੇਤਾਂ ਲਈ ਸਿਰਦਰਦੀ ਹਨ, ਉੱਥੇ ਹੀ ਸ਼ਹਿਰੀ ਵਸੋਂ ਵੀ ਪ੍ਰਭਾਵਿਤ ਹੈ।
ਕਿਸਾਨ ਹਾਕਮ ਸਿੰਘ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਉਹ ਪਿਛਲੇ 20 ਦਿਨਾਂ ਤੋਂ ਲਗਾਤਾਰ ਰਾਤ ਨੂੰ ਖੇਤਾਂ ’ਚ ਜਾ ਰਿਹਾ ਹੈ। ਆਵਾਰਾ ਪਸ਼ੂਆਂ ਨੂੰ ਰੋਕਣ ਲਈ ਕੰਡੇਦਾਰ ਤਾਰ ਵੀ ਕੰਮ ਨਹੀਂ ਕਰ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਦੇ ਹੱਲ ਲਈ ਸਰਕਾਰ ਠੋਸ ਕਦਮ ਚੁੱਕੇ।

Advertisement

Advertisement