ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਸੰਗਰੂਰ ਇਕਾਈ ਕਾਇਮ

05:57 AM May 20, 2025 IST
featuredImage featuredImage
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੇ ਸੰਗਰੂਰ ਇਕਾਈ ਦੀ 16 ਮੈਂਬਰੀ ਕਮੇਟੀ ਸੂਬਾ ਆਗੂਆਂ ਨਾਲ। -ਫੋਟੋ: ਲਾਲੀ
ਨਿੱਜੀ ਪੱਤਰ ਪ੍ਰੇਰਕ
Advertisement

ਸੰਗਰੂਰ, 19 ਮਈ

ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਵਲੋਂ ਯੂਨਿਟ ਸੰਗਰੂਰ ਦੀ ਇਕ ਵਿਸ਼ੇਸ਼ ਮੀਟਿੰਗ ਸਤਿੰਦਰ ਸਿੰਘ ਸੈਣੀ ਨਗਰ ਕੌਂਸਲਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਵਿੱਚ ਹੋਈ।

Advertisement

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਣੀ ਸਭਾ ਸੰਗਰੂਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਬਚਨ ਸਿੰਘ ਨੇ ਕਿਹਾ ਕਿ ਸੰਗਰੂਰ ਵਿੱਚ ਸਮਾਜ ਦੇ ਇਕ ਮਜ਼ਬੂਤ ਸੰਗਠਨ ਦੀ ਲੋੜ ਹੈ। ਸਾਬਕਾ ਨਗਰ ਕੌਂਸਲਰ ਵਿਕਰਮ ਸਿੰਘ ਪਾਲੀ ਨੇ ਕਿਹਾ ਕਿ ਜਲਦੀ ਸੈਣੀ ਸਮਾਜ ਦਾ ਇਕ ਮਜ਼ਬੂਤ ਸੰਗਠਨ ਸੰਗਰੂਰ ਵਿੱਚ ਬਣਾਇਆ ਜਾਵੇਗਾ। ਪੰਜਾਬ ਸਟੇਟ ਦੇ ਉਪ ਪ੍ਰਧਾਨ ਹਰਬੰਸ ਸਿੰਘ ਸੈਣੀ ਨੇ ਕਿਹਾ ਕਿ ਆਲ ਇੰਡੀਆ ਸੈਣੀ ਸੇਵਾ ਸਮਾਜ ਪੂਰੇ ਦੇਸ਼ ਦੇ ਵਿੱਚ ਸਮਾਜ ਦੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰ ਰਿਹਾ ਹੈ। ਪੰਜਾਬ ਦੇ ਦਫ਼ਤਰ ਸਕੱਤਰ ਬਲਵਿੰਦਰ ਸਿੰਘ ਸੈਣੀ ਨੇ ਪੰਜਾਬ ਯੂਨਿਟ ਵਲੋਂ ਹੁਣ ਤੱਕ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਸਰਬਸੰਮਤੀ ਨਾਲ 16 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਲਵਲੀਨ ਸਿੰਘ ਸੈਣੀ ਨੇ ਕਿਹਾ ਕਿ ਜਲਦੀ ਇਕ ਜਨਰਲ ਇਜਲਾਸ ਸੰਗਰੂਰ ਵਿੱਚ ਸੱਦਿਆ ਜਾਏਗਾ। ਉਨ੍ਹਾਂ ਸਤਿੰਦਰ ਸਿੰਘ ਸੈਣੀ ਅਤੇ ਵਿਕਰਮ ਸੈਣੀ ਨੂੰ ਸੈਣੀ ਸਮਾਜ ਪੰਜਾਬ ਦੀ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਮੀਟਿੰਗ ’ਚ ਪਰਮਿੰਦਰ ਸਿੰਘ ਰਿੰਕੂ, ਗਿਆਨ ਸਿੰਘ ਸੈਣੀ ਪਟਿਆਲਾ, ਮੁਕੇਸ਼ ਸੈਣੀ ਖਜ਼ਾਨਚੀ ਪੰਜਾਬ,ਗੁਰਪ੍ਰੀਤ ਸਿੰਘ ਬੁੱਬੂ ਸੈਣੀ ਸਾਬਕਾ ਐਮ ਸੀ, ਬਹਾਦਰ ਸਿੰਘ ਸੈਣੀ, ਸੰਦੀਪ ਸੈਣੀ ਭੁੱਲਣ, ਅਮਰੀਕ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ, ਰਘਵੀਰ ਸਿੰਘ, ਸੋਨੂੰ ਸੈਣੀ, ਰਣਵੀਰ ਸਿੰਘ, ਤਰਸੇਮ ਸਿੰਘ ਥਲੇਸਾ, ਮਨਜੀਤ ਸਿੰਘ ਸੈਣੀ ਰਿਟਾਇਰਡ ਐਕਸੀਅਨ ਹਾਜ਼ਰ ਸਨ। ਮੰਚ ਸੰਚਾਲਨ ਦੀ ਜਿੰੰਮੇਵਾਰੀ ਮਨਪ੍ਰੀਤ ਸਿੰਘ ਵਲੋਂ ਨਿਭਾਈ ਗਈ।

Advertisement