ਆਰੀਆ ਕੰਨਿਆ ਕਾਲਜ ਦਾ ਸਨਮਾਨ
04:10 AM May 30, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਮਈ
ਆਰੀਆ ਕੰਨਿਆ ਕਾਲਜ ਨੂੰ ਇੰਦਰ ਧਨੁਸ਼ ਆਡੀਟੋਰੀਅਮ ਪੰਚਕੂਲਾ ਵਿਚ ਸੂਰਜ ਨਮਸਕਾਰ ਅਭਿਆਨ 2025 ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਕਰਕੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਦੱਸਿਆ ਕਿ ਇਸ ਯੋਗ ਉਤਸਵ ਦੇ ਮੌਕੇ ਤੇ ਸੂਰਜ ਨਮਸਕਾਰ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀਆਂ ਤਿੰਨ ਸਰਵੋਤਮ ਵਿਦਿਅਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿਚ ਆਰੀਆ ਕੰਨਿਆ ਕਾਲਜ ਵੀ ਸ਼ਾਮਲ ਹੈ। ਇਸ ਮੌਕੇ ਡਾ ਸੋਨੀਆ ਮਲਿਕ, ਡਾ ਪੂਨਮ ਸਿਵਾਚ, ਡਾ ਹੇਮਾ ਸੁਖੀਜਾ ਐਨ ਐਸ ਐਸ ਅਧਿਕਾਰੀ , ਕੈਪਟਨ ਜੋਤੀ ਸ਼ਰਮਾ, ਡਾ ਸਿਮਰਜੀਤ ਕੌਰਮੁੱਖੀ ਸਵਾਮੀ ਵਿਵੇਕਾ ਨੰਦ ਸੈਲ,ਡਾ ਸਵਰਿਤ ਸ਼ਰਮਾ, ਸ਼ਿਵਾਨੀ ਸ਼ਰਮਾ ਹਾਜ਼ਰ ਸਨ।
Advertisement
Advertisement