ਆਰੀਆ ਕਾਲਜ ਦਾ ਇਨਾਮ ਵੰਡ ਸਮਾਗਮ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਜਨਵਰੀ
ਇੱਥੇ ਸਥਾਨਕ ਆਰੀਆ ਕੰਨਿਆ ਕਾਲਜ ਦੇ ਆਡੀਟੋਰੀਅਮ ਵਿੱਚ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ। ਇਸ ਮੌਕੇ ਸਥਾਨਕ ਵਿਧਾਇਕ ਰਾਮ ਕਰਨ ਕਾਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਧਾਇਕ ਦੇ ਇੱਥੇ ਪੁੱਜਣ ਤੇ ਐੱਨਸੀਸੀ ਅਧਿਕਾਰੀ ਕੈਪਟਨ ਡਾ. ਜੋਤੀ ਸ਼ਰਮਾ ਦੀ ਅਗਵਾਈ ਹੇਠ ਕੈਡੇਟੇਸ ਨੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਕਾਲਜ ਦੀ ਵਿਦਿਆਰਥਣ ਮੋਹਨੀ ਨੇ ਹਰਿਆਣਵੀ ਸੰਸਕ੍ਰਿਤੀ ਨੂੰ ਦਰਸਾਉਂਦੀ ਰਾਗਨੀ ਪੇਸ਼ ਕੀਤੀ। ਐੱਨਸੀਸੀ ਵਿਦਿਆਰਥਣਾਂ ਵਲੋਂ ਸਮੂਹ ਨ੍ਰਿਤ ਦਾ ਪ੍ਰਦਰਸ਼ਨ ਕਰਕੇ ਸਭ ਨੂੰ ਹਰਿਆਣਵੀ ਸੰਸਕ੍ਰਿਤੀ ਤੋਂ ਜਾਣੂੰ ਕਰਾਇਆ ਤੇ ਤਾੜੀਆਂ ਨਾਲ ਹਾਲ ਗੂੰਜ ਪਿਆ। ਕਾਲਜ ਵਿੰਚ ਪਿਛਲੇ 25 ਸਾਲ ਤੋਂ ਆਪਣੀ ਸੇਵਾਵਾਂ ਦੇਣ ਵਾਲੀਆਂ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੱਖ-ਵੱਖ ਖੇਤਰ ਵਿੱਚ ਮੱਲਾਂ ਮਾਰਨ ’ਤੇ ਸਨਮਾਨਿਤ ਕੀਤਾ ਗਿਆ। ਮਗਰੋਂ ਸੰਸਕ੍ਰਿਤ ਗਤੀਵਿਧੀ ਦੇ ਤਹਿਤ ਵਿਦਿਆਰਥਣਾਂ ਨੇ ਪੰਜਾਬੀ ਸੰਸਕ੍ਰਿਤੀ ਦੀ ਝਲਕ ਨੂੰ ਦਰਸਾਉਂਦੇ ਟੱਪੇ ਸੁਣਾ ਕੇ ਵਾਤਾਵਰਨ ਨੂੰ ਰੰਗਾਰੰਗ ਬਣਾ ਦਿੱਤਾ। ਕਾਲਜ ਦੀ ਪ੍ਰਬੰਧਕ ਸਮਿਤੀ ਵੱਲੋੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਪ੍ਰਿੰਸਪਲ ਭਾਰਤੀ ਬੰਧੂ, ਡਾ ਸੁਨੀਤਾ ਪਾਹਵਾ, ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬਤਰਾ, ਪ੍ਰਿੰਸੀਪਲ ਰੇਖਾ ਸੇਤੀਆ, ਰੁਕਮਣੀ ਸਕੂਲ ਖਰੀਂਡਵਾ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਮੌਜੂਦ ਸਨ, ਮੰਚ ਦਾ ਸੰਚਾਲਨ ਡਾ ਅੰਜੂ, ਡਾ. ਮੁਮਤਾਜ, ਡਾ. ਜੋਤੀ ਸ਼ਰਮਾ, ਡਾ. ਸਵਿੱਤਰੀ ਸ਼ਰਮਾ ਤੇ ਅੰਕਿਤਾ ਹੰਸ ਵੱਲੋਂ ਬਾਖੂਬੀ ਕੀਤਾ ਗਿਆ।