ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਸਰਕਾਰ ਲਈ ਵੱਕਾਰ ਦਾ ਸਵਾਲ ਬਣੀ ਜ਼ਿਮਨੀ ਚੋਣ

08:10 AM May 18, 2025 IST
featuredImage featuredImage
ਕੈਪਸ਼ਨ: ਚੋਣ ਪ੍ਰਚਾਰ ਕਰਦੇ ਹੋਏ ਪਾਰਟੀ ਉਮੀਦਵਾਰ ਸੰਜੀਵ ਅਰੋੜਾ।

ਲਾਲ ਲਕੀਰ ਅੰਦਰਲਿਆਂ ਨੂੰ ਰਜਿਸਟਰੀਆਂ, ਐੱਨਓਸੀ ਤੇ ਓਟੀਐੱਸ ਵਰਗੀਆਂ ਯੋਜਨਾਵਾਂ ਨੂੰ ਹਰੀ ਝੰਡੀ
ਗਗਨਦੀਪ ਅਰੋੜਾ

Advertisement

ਲੁਧਿਆਣਾ, 17 ਮਈ
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਲੁਧਿਆਣਾ ਦੇ ਵਿਧਾਨਸਭਾ ਹਲਕਾ ਪੱਛਮੀ ਦੀ ਉੱਪ ਚੋਣ ਇਸ ਵੇਲੇ ਵਕਾਰ ਦਾ ਸਵਾਲ ਬਣੀ ਹੋਈ ਹੈ। ਸਰਕਾਰ ਸਣੇ ਸਾਰੇ ਹੀ ‘ਆਪ’ ਆਗੂਆਂ ਦਾ ਫੋਕਸ ਇਸ ਸੀਟ ਨੂੰ ਜਿੱਤਣ ’ਤੇ ਲੱਗਿਆ ਹੋਇਆ ਹੈ। ਹਾਲਾਤ ਇਹ ਹਨ ਕਿ ਇਸ ਹਲਕੇ ਤੋਂ ‘ਆਪ’ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਹਰ ਗੱਲ ’ਤੇ ਸਰਕਾਰ ਫੁੱਲ ਚੜ੍ਹਾ ਰਹੀ ਹੈ। ਸਾਲਾਂ ਤੋਂ ਲਟਕ ਰਹੇ ਕੰਮ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਮਿੰਟਾਂ ਵਿੱਚ ਕਰਵਾ ਰਹੇ ਹਨ। ਸਰਕਾਰ ਵੀ ਇਸ ਸੀਟ ਨੂੰ ਜਿੱਤਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਸੀਟ ਤੋਂ ਪਹਿਲਾਂ ‘ਆਪ’ ਦੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਸਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਇਹ ਹਲਕਾ ਖਾਲੀ ਹੋਇਆ ਸੀ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਇੰਚਾਰਜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਸਾਰੇ ਮੰਤਰੀ ਕੁਝ ਦਿਨਾਂ ਬਾਅਦ ਇਸ ਇਲਾਕੇ ਵਿੱਚ ਪਹੁੰਚ ਰਹੇ ਹਨ। ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਜਾ ਰਹੀਆਂ ਹਨ। ਸਰਕਾਰ ਲੋਕਾਂ ਨੂੰ ਇਹ ਵੀ ਅਪੀਲ ਕਰ ਰਹੀ ਹੈ ਕਿ ਪੰਜਾਬ ਵਿੱਚ ਸਰਕਾਰ ‘ਆਪ’ ਦੀ ਹੈ ਤੇ ਤੁਸੀਂ ‘ਆਪ’ ਦਾ ਹੀ ਵਿਧਾਇਕ ਚੁਣੋ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵੀ ਇਸ ਹਲਕੇ ਵਿੱਚ ਪੂਰਾ ਦਬਦਬਾ ਹੈ। ਉਹ ਇਸ ਸੀਟ ਨੂੰ ਦੁਬਾਰਾ ਜਿੱਤਣ ਲਈ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਗੱਲ ਕਰੀਏ ਤਾਂ ਭਾਵੇਂ ਉਹ ਪਹਿਲੀ ਵਾਰ ਚੋਣ ਲੜ ਰਹੇ ਹਨ, ਪਰ ਉਹ ਸਖ਼ਤ ਟੱਕਰ ਵੀ ਦੇ ਰਹੇ ਹਨ।
ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਪੱਛਮੀ ਹਲਕੇ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜੇਕਰ ਪਰਦੇ ਪਿੱਛੇ ਗੱਲ ਕਰੀਏ ਤਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੰਜੀਵ ਅਰੋੜਾ ਬਹੁਤ ਚੰਗੇ ਦੋਸਤ ਰਹੇ ਹਨ। ਪਰ ਦੋਵੇਂ ਚੋਣਾਂ ਵਿੱਚ ਵਿਰੋਧੀ ਬਣੇ ਹੋਏ ਹਨ ਅਤੇ ਇੱਕ ਦੂਜੇ ’ਤੇ ਲਗਾਤਾਰ ਤੰਜ ਕੱਸ ਰਹੇ ਹਨ। ‘ਆਪ’ ਸਰਕਾਰ ਇਸ ਸੀਟ ਨੂੰ ਜਿੱਤਣਾ ਚਾਹੁੰਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਵਿਧਾਨ ਸਭਾ ਵਿੱਚ ਉਸਦੇ ਵਿਧਾਇਕਾਂ ਦੀ ਗਿਣਤੀ ਘੱਟ ਨਾ ਹੋਵੇ। ‘ਆਪ’ ਦੀ ਰਾਸ਼ਟਰੀ ਕਮੇਟੀ ਚਾਹੁੰਦੀ ਹੈ ਕਿ ਜੇਕਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਇਸ ਸੀਟ ਤੋਂ ਜਿੱਤ ਜਾਂਦੇ ਹਨ, ਤਾਂ ਦਿੱਲੀ ਤੋਂ ਕਿਸੇ ਆਗੂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ। ਜਿਸ ਕਾਰਨ ਸਰਕਾਰ ਇਸ ਸੀਟ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਦੇ ਸੰਜੀਵ ਅਰੋੜਾ ਇਸ ਸਮੇਂ ਤੁਰਦੀ ਫੁਰਦੀ ਸਰਕਾਰ ਵਾਂਗ ਕੰਮ ਕਰ ਰਹੇ ਹਨ। ਜਿਹੜੇ ਕੰਮ ਲਈ ਉਹ ਹਾਮੀ ਭਰਦੇ ਹਨ, ਸ਼ਾਮ ਤੱਕ ਸਰਕਾਰ ਵੱਲੋ ਉਸਦਾ ਹੁਕਮ ਜਾਰੀ ਹੋ ਜਾਂਦਾ ਹੈ। ਸਾਲਾਂ ਤੋਂ ਲਾਲ ਲਕੀਰ ਦੇ ਮਕਾਨਾਂ ਵਿੱਚ ਬਿਨਾਂ ਮਾਲਕੀ ਦੇ ਰਹਿ ਰਹੇ ਲੋਕਾਂ ਨੂੰ ਕੁੱਝ ਹੀ ਦਿਨਾਂ ਵਿੱਚ ਮਾਲਕੀ ਦੇ ਹੱਕ ਦੇ ਦਿੱਤੇ ਗਏ। ਜਿਸ ਕਾਰਨ ਹਲਕਾ ਪੱਛਮੀ ਦੇ ਕਾਫ਼ੀ ਪਰਿਵਾਰ ਸ਼ਾਮਲ ਹਨ। 250 ਤੋਂ ਜ਼ਿਆਦਾ ਲੋਕਾਂ ਨੂੰ ਮਾਲਕੀ ਅਧਿਕਾਰ ਵੰਡ ਦਿੱਤੇ। ਫਲੈਟਾਂ ਵਿੱਚ ਰਹਿ ਰਹੇ ਲੋਕਾਂ ਦੇ ਐਨਸੀਆਫ਼ ਮੁਆਫ਼ ਕਰ ਦਿੱਤੇ। ਪ੍ਰਾਪਰਟੀ ਟੈਕਸ ਨੂੰ ਜੁਰਮਾਨਾ ਤੇ ਬਿਆਨ ਮੁਕਤ 31 ਜੁਲਾਈ ਤੱਕ ਕਰਵਾ ਦਿੱਤਾ। ਹੋਟਲ ਤੇ ਰੇਸਤਰਾਂ ਨੂੰ ਰਾਤ 12 ਵਜੇ ਤੇ ਕੁੱਝ ਨੂੰ 2 ਵਜੇ ਤੱਕ ਖੁੱਲ੍ਹਣ ਦੀ ਮੰਨਜ਼ੂਰੀ ਦਿਵਾ ਦਿੱਤੀ। ਸਨਅਤਕਾਰਾਂ ਦੇ ਰਹਿੰਦੇ ਕੰਮ ਸਿੰਗਲ ਵਿੰਡੋ ਪ੍ਰਾਜੈਕਟ ਵਿੱਚ ਪਾਸ ਕਰਵਾ ਦਿੱਤੇ। ਉਧਰ, ਹਲਕਾ ਪੱਛਮੀ ਦੇ 16 ਵਾਰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸੜਕਾਂ, ਸੀਵਰੇਜ, ਸਟ੍ਰੀਟ ਲਾਈਟ ਸਣੇ ਕਮਿਊਨਿਟੀ ਸੈਂਟਰ ਬਣਾਏ ਜਾ ਰਹੇ ਹਨ।
ਉਧਰ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣਾ ਕਰੀਅਰ ਹਲਕਾ ਪੱਛਮੀ ਤੋਂ ਕੌਂਸਲਰ ਵਜੋਂ ਸ਼ੁਰੂ ਕੀਤਾ ਸੀ ਅਤੇ ਇੱਥੋਂ ਦੋ ਵਾਰ ਜਿੱਤੇ ਹਨ। ਉਹ ਦੋ ਵਾਰ ਵਿਧਾਇਕ ਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਉਹ ਇਲਾਕੇ ਤੋਂ ਪੂਰੀ ਤਰ੍ਹਾਂ ਜਾਣੂ ਹੈ। ਸਾਬਕਾ ਮੰਤਰੀ ਆਸ਼ੂ ਦਾ ਹਲਕੇ ਵਿੱਚ ਕਾਫ਼ੀ ਚੰਗਾ ਦਬਦਬਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਵਕੀਲ ਪਰਉਪਕਾਰ ਸਿੰਘ ਘੁੰਮਣ ਪਹਿਲੀ ਵਾਰ ਚੋਣ ਲੜ ਰਹੇ ਹਨ, ਪਰ ਉਹ ਵੀ ਕਿਸੇ ਹੋਰ ਤੋਂ ਘੱਟ ਨਹੀਂ ਲੱਗ ਰਹੇ। ਉਨ੍ਹਾਂ ਨੇ ਵੀ ਸਖ਼ਤ ਟੱਕਰ ਵੀ ਦਿੱਤੀ ਹੈ। ਉਹ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਰਕਾਰ ਵਿਰੁੱਧ ਬੋਲਣ ਦਾ ਕੋਈ ਮੌਕਾ ਨਹੀਂ ਛੱਡਦੇ।

Advertisement
Advertisement