‘ਆਪ’ ਦੇ ਮਹਿਲਾ ਵਿੰਗ ਵੱਲੋਂ ਰਾਏਪੁਰ ਖੁਰਦ ’ਚ ਸਿਹਤ ਜਾਂਚ ਕੈਂਪ
ਕੁਲਦੀਪ ਸਿੰਘ
ਚੰਡੀਗੜ੍ਹ, 18 ਮਈ
ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮਹਿਲਾ ਵਿੰਗ ਵੱਲੋਂ ਪਿੰਡ ਰਾਏਪੁਰ ਖੁਰਦ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ। ਇਸ ਦਾ ਉਦਘਾਟਨ ਰਾਏਪੁਰ ਖੁਰਦ ਪਿੰਡ ਦੇ ਬਜ਼ੁਰਗਾਂ ਅਤੇ ਪੰਚਾਇਤ ਨੁਮਾਇੰਦਿਆਂ ਨੇ ਕੀਤਾ।
ਕੈਂਪ ਵਿੱਚ ਜਨਰਲ ਚੈੱਕਅਪ, ਮੈਮੋਗ੍ਰਾਫੀ ਟੈਸਟ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਕੁੱਲ 160 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 60 ਮੈਮੋਗ੍ਰਾਫੀ ਟੈਸਟ ਕੀਤੇ ਗਏ।
ਮਹਿਲਾ ਵਿੰਗ ਦੀ ਕਾਰਜਕਾਰੀ ਪ੍ਰਧਾਨ ਸੁਖਰਾਜ ਕੌਰ, ਸੂਬਾ ਜਨਰਲ ਸਕੱਤਰ ਸ਼ੋਭਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਪਾਰਟੀ ਦੇ ਚੰਡੀਗੜ੍ਹ ਸਟੇਟ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਹਰਦੀਪ ਸਿੰਘ ਬੁਟੇਰਲਾ, ਕੌਂਸਲਰ ਪ੍ਰੇਮ ਲਤਾ, ਦਮਨਪ੍ਰੀਤ ਸਿੰਘ ਬਾਦਲ (ਜਨਰਲ ਸਕੱਤਰ), ਸੰਨੀ ਔਲਖ, ਸੁਖਰਾਜ ਸੰਧੂ (ਕਾਰਜਕਾਰੀ ਪ੍ਰਧਾਨ) ਅਤੇ ਲਲਿਤ ਮੋਹਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿੰਡ ਵਾਸੀਆਂ ਨੇ ਇਸ ਜਨ ਸੇਵਾ ਮੁਹਿੰਮ ਦੀ ਸ਼ਲਾਘਾ ਕੀਤੀ। ਪਾਰਟੀ ਪ੍ਰਧਾਨ ਵਿਜੇਪਾਲ ਅਤੇ ਹੋਰ ਅਹੁਦੇਦਾਰਾਂ ਨੇ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਕੈਂਪ ਵਿੱਚ ਸੂਬਾ ਸਹਿ-ਸਕੱਤਰ ਸੁਦੇਸ਼ ਖੁਰਚਾ, ਸੂਬਾ ਸਹਿ-ਸਕੱਤਰ ਮਮਤਾ ਕੈਂਥ, ਜਸਵੰਤ ਸਿੰਘ, ਸਹਿ-ਸਕੱਤਰ ਰੁਲਦਾ ਸਿੰਘ, ਜਰਨੈਲ ਸਿੰਘ, ਪਿੰਡ ਦੇ ਆਗੂ ਗਿਰਵਰ ਚੌਹਾਨ, ਹਰਬੰਸ ਸਿੰਘ, ਰੋਹਿਤ, ਸੁਸ਼ਮਾ, ਬਬਲੀ ਦੇਵੀ, ਸਰਬਜੀਤ ਕੌਰ, ਮੁਨੀਸ਼ਾ, ਸੁਮਨ, ਰੇਖਾ, ਮੀਨਾ, ਬਲਜਿੰਦਰ ਕੌਰ, ਸੋਨੀਆ ਆਦਿ ਵੀ ਹਾਜ਼ਰ ਸਨ।