‘ਆਪ’ ਆਗੂ ਭਾਜਪਾ ’ਚ ਸ਼ਾਮਲ
06:40 AM Jun 08, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
ਮਨਜਿੰਦਰ ਸਿੰਘ ਸਿਰਸਾ ਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਜਗਪਾਲ ਸਿੰਘ ਨੰਬਰਦਾਰ ਬੂਥ ਇੰਚਾਰਜ ਆਮ ਆਦਮੀ ਪਾਰਟੀ, ਸਤਪਾਲ ਸਿੰਘ ਖਾਲਸਾ ਉਪ ਪ੍ਰਧਾਨ ਐੱਸਸੀ ਮੋਰਚਾ 'ਆਪ' ਦਿਹਾਤੀ, ਜਨਕ ਰਾਜ ਬੂਥ ਇੰਚਾਰਜ, ਰਾਜ ਕੁਮਾਰ ਸਾਬਕਾ ਬਲਾਕ ਪ੍ਰਧਾਨ 'ਆਪ' ਦਿਹਾਤੀ, ਭੁਪਿੰਦਰ ਕੁਮਾਰ ਅਤੇ ਕੰਵਰਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਅਤੇ ਪੰਜਾਬ ਪ੍ਰਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ 'ਆਪ' ਪਾਰਟੀ ਨੇ ਵਰਕਰਾਂ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਹੈ, ਸਗੋਂ ਹੁਣ ਦਿੱਲੀ ਦੇ ਲੋਕ ਸੂਬੇ ’ਤੇ ਰਾਜ ਕਰ ਰਹੇ ਹਨ।
Advertisement
Advertisement