ਆਜ਼ਾਦ ਫਾਊਂਡੇਸ਼ਨ ਟਰੱਸਟ ਵੱਲੋਂ ਸਨਮਾਨ ਸਮਾਰੋਹ
ਮਾਲੇਰਕੋਟਲਾ, 19 ਮਈ
ਆਜ਼ਾਦ ਫਾਊਂਡੇਸ਼ਨ ਟਰੱਸਟ ਵੱਲੋਂ ਜਸਟਿਸ ਨਿਊਜ਼ ਦੀ 19ਵੀਂ ਵਰ੍ਹੇਗੰਢ ’ਤੇ ਮਾਲੇਰਕੋਟਲਾ ਕਲੱਬ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪ੍ਰਭਦੀਪ ਸਿੰਘ ਨੱਥੋਵਾਲ ਕੀਤੀ।
ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਡੀਐੱਸਪੀ (ਐੱਚ) ਮਾਲੇਰਕੋਟਲਾ ਮਾਨਵਜੀਤ ਸਿੰਘ ਸਿੱਧੂ ਸਨ। ਸਮਾਗਮ ਦੌਰਾਨ ਬੁੱਧ ਸਿੰਘ ਨੀਲੋਂ, ਡਾ. ਰਾਕੇਸ਼, ਮੁਨਸ਼ੀ ਫ਼ਾਰੂਕ, ਡਾ. ਮਜ਼ੀਦ ਆਜ਼ਾਦ, ਪਰਵਾਸੀ ਭਾਰਤੀ ਅਰਸ਼ਦ ਅਲੀ ਨੇ ਅਜੋਕੀ ਅਖ਼ਬਾਰੀ ਪੱਤਰਕਾਰੀ ਨੂੰ ਦਰਪੇਸ਼ ਸਮੱਸਿਆਵਾਂ, ਪੀਲੀ ਪੱਤਰਕਾਰੀ, ਅਖ਼ਬਾਰੀ ਅਦਾਰਿਆਂ ਵੱਲੋਂ ਪੱਤਰਕਾਰਾਂ ’ਤੇ ਇਸ਼ਤਿਹਾਰਾਂ ਦਾ ਦਬਾਅ, ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ, ਸਿਆਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਦਬਾਅ ਮੁੱਦਿਆਂ ’ਤੇ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੌਰਾਨ ਆਜ਼ਾਦ ਫਾਊਂਡੇਸ਼ਨ ਵੱਲੋਂ ਜਸਟਿਸ ਨਿਊਜ਼ ਦੇ ਮੁੱਖ ਸੰਪਾਦਕ ਬਲਵੀਰ ਸਿੰਘ ਸਿੱਧੂ ਦੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਫਾਊਂਡੇਸ਼ਨ ਵੱਲੋਂ ਡੀਐਸਪੀ (ਐੱਚ) ਮਾਲੇਰਕੋਟਲਾ ਮਾਨਵਜੀਤ ਸਿੰਘ ਸਿੱਧੂ, ਪਰਵਾਸੀ ਭਾਰਤੀ ਅਰਸ਼ਦ ਅਲੀ ਬਿੰਜੋਕੀ, ਮੁਹੰਮਦ ਹਬੀਬ, ਮਲੂਕ ਸਿੰਘ, ਮੁਹੰਮਦ ਸ਼ਮਸ਼ਾਦ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪੱਤਰਕਾਰ ਸਹਾਬੂ ਦੀਨ, ਜ਼ਹੂਰ ਅਹਿਮਦ ਚੌਹਾਨ, ਦਲਜਿੰਦਰ ਸਿੰਘ ਕਲਸੀ ਯਾਸੀਨ ਅਲੀ, ਹਨੀਫ ਥਿੰਦ, ਸ਼ਾਹਿਦ ਜ਼ੁਬੇਰੀ, ਗੁਰਤੇਜ ਜੋਸ਼ੀ,ਅਸ਼ਰਫ ਅੰਸਾਰੀ, ਸ਼ੌਕਤ ਅਲੀ ਤੱਖਰ, ਮੁਹੰਮਦ ਸਲੀਮ, ਸਰਬਜੀਤ ਸਿੰਘ ਪੰਛੀ, ਬੇਅੰਤ ਸਿੰਘ ਰੋੜੀਆਂ, ਪਰਮਜੀਤ ਸਿੰਘ, ਬਲਜੀਤ ਸਿੰਘ, ਕਿੰਮੀ ਅਰੋੜਾ, ਮੁਹੰਮਦ ਸ਼ਹਿਬਾਜ਼, ਸ਼ਿਰਾਜ਼ ਦੀਨ ਦਿਓਲ ਅਤੇ ਰਾਜੇਸ਼ ਸ਼ਰਮਾ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਰੀਤਿਕਾ ਤੇ ਅਸਲਮ ਨਾਜ਼ ਨੇ ਕੀਤਾ।