ਸਰਬਜੀਤ ਸਿੰਘ ਭੰਗੂਪਟਿਆਲਾ, 8 ਦਸੰਬਰਗ੍ਰਾਮ ਪੰਚਾਇਤ ਪਿੰਡ ਆਕੜੀ ਵੱਲੋ ਧੀਆਂ ਲਈ ਸ਼ਗਨ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਹਿਤ ਲੋੜਵੰਦ ਪਰਿਵਾਰ ਦੀ ਮੱਦਦ ਕੀਤੀ ਜਾਵੇਗੀ ਤੇ ਨਵਜੰਮੀ ਲੜਕੀ ਦੇ ਨਾਮ 21 ਹਜ਼ਾਰ ਰੁਪਏ ਸ਼ਗਨ ਦਿੱਤਾ ਜਾਇਆ ਕਰੇਗਾ। ਇਸੇ ਕੜੀ ਵਜੋਂ ਅੱਜ ਸਰਪੰਚ ਜਸਵਿੰਦਰ ਸਿੰਘ ਆਕੜੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਇੱਕ ਧੀ ਨੂੰ ਪੰਚਾਇਤ ਵੱਲੋਂ 21 ਹਜ਼ਾਰ ਰੁਪਏ ਸ਼ਗਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਦੇ ਖਾਤੇ ਵਿੱਚ ਪਏ ਕਰੋੜਾਂ ਰੁਪਏ ਦੇ ਵਿਆਜ ਨਾਲ ਪਿੰਡ ਦੇ ਵਿਕਾਸ ਅਤੇ ਹੋਰ ਸੁਧਾਰ ਅਤੇ ਸਮਾਜ ਸੇਵਾ ਦੇ ਕਾਰਜ ਕਰਵਾਏ ਜਾਣਗੇ। ਹਰੇਕ ਨਗਰ ਨਿਵਾਸੀ ਦੀ ਸਲਾਹ ਨਾਲ ਆਕੜੀ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ।ਇਸ ਮੌੇਕੇ ਸਰਪੰਚ ਜਸਵਿੰਦਰ ਸਿੰਘ ਆਕੜੀ ਪੰਚ ਦਵਿੰਦਰ ਸਿੰਘ, ਗੁਰਧਿਆਨ ਸਿੰਘ, ਹਰਮੇਸ਼ ਸਿੰਘ, ਸੁਖਵਿੰਦਰ ਕੌਰ ਤੇ ਹਰਪ੍ਰੀਤ ਕੌਰ ਸਮੇਤ ਲੰਬੜਦਾਰ ਗੁਰਮੇਲ ਸਿੰਘ, ਲੰਬੜਦਾਰ ਬਲਜਿੰਦਰ ਸਿੰਘ ਲੰਬੜਦਾਰ ਜਗਮੋਹਣ ਸਿੰਘ, ਲਖਵੀਰ ਸਿੰਘ ਲੱਖਾ, ਕਲਵਿੰਦਰ ਸਿੰਘ, ਇੰਦਰ ਸਿੰਘ, ਦੀਪ ਸਿੰਘ, ਜਗਵੀਰ ਸਿੰਘ, ਜੋਰਾ ਸਿੰਘ, ਮੰਗਲ ਸਿੰਘ, ਕਲਵਿੰਦਰ ਸਿੰਘ ਗੋਲਾ,.ਬਲਵੀਰ ਸਿੰਘ, ਹਰਪ੍ਰੀਤ ਸਿੰਘ, ਜੱਸਾ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ, ਪਲਵਿੰਦਰ ਸਿੰਘ, ਚਤੰਨ ਸਿੰਘ, ਦਿਲਵਰ ਫੌਜੀ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।