ਆਕਸਫੋਰਡ ਸੀਨੀਅਰ ਸਕੂਲ ਵਿੱਚ ਨਿਵੇਸ਼ ਸਮਾਗਮ
05:30 AM May 17, 2025 IST
ਪਾਇਲ: ਇੱਥੇ ਆਕਸਫੋਰਡ ਸੀਨੀਅਰ ਸਕੂਲ ਵਿੱਚ ਅੱਜ ਨਿਵੇਸ਼ ਸਮਾਗਮ ਕਰਵਾਇਆ ਗਿਆ। ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਨਿਵੇਸ਼ ਸਮਾਰੋਹ ਸਕੂਲ ਦੇ ਸਭ ਤੋਂ ਮਹੱਤਵਪੂਰਨ ਸਮਾਗਮਾਂ ਵਿੱਚੋਂ ਇੱਕ ਹੈ ਕਿਉਂਕਿ ਸਭ ਇਸ ਗੱਲ ਤੋਂ ਭਲੀਭਾਂਤੀ ਜਾਣੂ ਹਨ ਕਿ ਵਿਦਿਆਰਥੀ ਹੀ ਸਾਡਾ ਆਉਣ ਵਾਲਾ ਭਵਿੱਖ ਹਨ। ਇਸ ਸਮਾਰੋਹ ਨੂੰ ਮੁੱਖ ਰੱਖਦੇ ਹੋਏ ਇਸ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਚੇਅਰਮੈਨ ਨਿਰਮਲ ਸਿੰਘ ਧਾਲੀਵਾਲ, ਨਵਨੀਤ ਕੌਰ ਮਾਨ, ਹਰਜੋਤ ਕੌਰ, ਸਕੂਲ ਦੇ ਮੁੱਖ ਅਧਿਆਪਕ ਵਿਜੇ ਕਪੂਰ ਦੇ ਸਵਾਗਤ ਨਾਲ ਕੀਤੀ ਗਈ। ਉਸ ਤੋਂ ਬਾਅਦ ਗਿਆਨ ਅਤੇ ਵਿੱਦਿਆ ਦੀ ਦੇਵੀ ਸਰਸਵਤੀ ਮਾਤਾ ਨੂੰ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਸਕੂਲ ਦੇ ਪ੍ਰਤੀਨਿਧੀ ਵਿਦਿਆਰਥੀ ਗੁਰਸਿਮਰਨ ਸਿੰਘ ਤੂਰ ਅਤੇ ਪ੍ਰਤੀਨਿਧੀ ਵਿਦਿਆਰਥਣ ਬਵਨੀਤ ਕੌਰ ਉਪ ਮੁਖੀ ਵਿਦਿਆਰਥੀ ਰਾਧੇ ਵੈਦ ਅਤੇ ਉਪ-ਮੁਖੀ ਵਿਦਿਆਰਥਣ ਨਵਰੀਤ ਕੌਰ ਧਾਲੀਵਾਲ ਨੂੰ ਬੈਜ ਦਿੱਤੇ ਗਏ। -ਪੱਤਰ ਪ੍ਰੇਰਕ
Advertisement
Advertisement