ਆਈਪੀਐੱਲ ਦੇ ਨਾਮ ’ਤੇ ਹੋ ਰਹੀ ਹੈ ਸੱਟੇਬਾਜ਼ੀ: ਸੁਪਰੀਮ ਕੋਰਟ
04:09 AM May 24, 2025 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਆਈਪੀਐੱਲ ਦੇ ਨਾਮ ’ਤੇ ਲੋਕ ਸੱਟੇਬਾਜ਼ੀ ਕਰ ਰਹੇ ਹਨ ਅਤੇ ਆਨਲਾਈਨ ਜੂਆ ਖੇਡ ਰਹੇ ਹਨ। ਸੁਪਰੀਮ ਕੋਰਟ ਨੇ ਸੱਟੇਬਾਜ਼ੀ ਐਪ ਨੂੰ ਰੈਗੂਲੇਟ ਕਰਨ ਦੀ ਅਪੀਲ ਵਾਲੀ ਜਨਹਿੱਤ ਪਟੀਸ਼ਨ ’ਤੇ ਕੇਂਦਰ ਕੋਲੋਂ ਜਵਾਬ ਮੰਗਿਆ। ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕੇਏ ਪੌਲ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਆਨਲਾਈਨ ਸੱਟੇਬਾਜ਼ੀ ਤੇ ਜੂਏ ਨਾਲ ਸਬੰਧਤ ਐਪਸ ਦੀ ਵਰਤੋਂ ਕਰਨ ਤੋਂ ਬਾਅਦ ਕਈ ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। -ਪੀਟੀਆਈ
Advertisement
Advertisement