ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਪੀਐੱਲ: ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਨੂੰ ਜੁਰਮਾਨਾ

04:52 AM Apr 18, 2025 IST
featuredImage featuredImage
ਨਵੀਂ ਦਿੱਲੀ, 17 ਅਪਰੈਲ
Advertisement

ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਨੂੰ ਇੱਥੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਆਈਪੀਐੱਲ ਜ਼ਾਬਤੇ ਦੀ ਉਲੰਘਣਾ ਲਈ ਮੈਚ ਫ਼ੀਸ ਦਾ 25 ਫ਼ੀਸਦ ਜੁਰਮਾਨਾ ਲਾਇਆ ਗਿਆ ਹੈ ਤੇ ਉਸ ਦੇ ਖ਼ਾਤੇ ’ਚ ਡੀਮੈਰਿਟ ਅੰਕ ਜੋੜਿਆ ਗਿਆ ਹੈ। ਮੈਚ ਵਿੱਚ ਦਿੱਲੀ ਦੀ ਟੀਮ ਜੇਤੂ ਰਹੀ ਸੀ।

ਆਈਪੀਐੱਲ ਦੇ ਬਿਆਨ ਮੁਤਾਬਕ, ‘‘ਭਾਰਤ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਆਈਪੀਐੱਲ ਜ਼ਾਬਤੇ ਦੀ ਖੇਡ ਭਾਵਨਾ ਤੋਂ ਉਲਟ ਵਿਵਹਾਰ ਕਰਨ ਸਬੰਧੀ ਆਰਟੀਕਲ 2.20 ਦੇ ਲੈਵਲ ਦਾ ਇੱਕ ਅਪਰਾਧ ਸਵੀਕਾਰ ਕਰ ਲਿਆ ਹੈ।’’ ਬਿਆਨ ਮੁਤਾਬਕ, ‘‘ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਨੂੰ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਆਈਪੀਐੱਲ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਉਸ ਦੀ ਮੈਚ ਫ਼ੀਸ ਦਾ 25 ਫ਼ੀਸਦ ਜੁਰਮਾਨਾ ਲਾਇਆ ਗਿਆ ਹੈ ਤੇ ਉਸ ਦੇ ਖ਼ਾਤੇ ’ਚ ਇੱਕ ਡੀਮੈਰਿਟ ਅੰਕ ਜੋੜਿਆ ਗਿਆ ਹੈ। ਮੁਨਾਫ਼ ਨੇ ਮੈਚ ਰੈਫਰੀ ਦੇ ਇਸ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ।’’

Advertisement

ਹਾਲਾਂਕਿ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਮੁਨਾਫ਼ ਪਟੇਲ ਨੇ ਕੀ ਗਲਤੀ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਇੱਕ ਮੈਚ ਅਧਿਕਾਰੀ ਨਾਲ ਬਹਿਸ ਕਰਨ ਕਰਕੇ ਉਸ ਨੂੰ ਸਜ਼ਾ ਦਿੱਤੀ ਗਈ ਹੈ। ਪਟੇਲ ਸੁਨੇਹਾ ਦੇਣ ਲਈ ਆਪਣੇ ਇੱਕ ਖਿਡਾਰੀ ਨੂੰ ਮੈਦਾਨ ’ਚ ਭੇਜਣਾ ਚਾਹੁੰਦਾ ਸੀ ਪਰ ਮੈਚ ਅਧਿਕਾਰੀਆਂ ਵੱਲੋਂ ਆਗਿਆ ਨਹੀਂ ਦਿੱਤੀ ਗਈ। -ਪੀਟੀਆਈ

 

Advertisement