ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਪੀਐੱਲ: ਬੰਗਲੂਰੂ ਤੇ ਰਾਜਸਥਾਨ ਵਿਚਾਲੇ ਟੱਕਰ ਅੱਜ

12:30 AM Apr 24, 2025 IST
featuredImage featuredImage

ਬੰਗਲੂਰੂ, 23 ਅਪਰੈਲ
ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਦੀ ਟੀਮ ਜਦੋਂ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੈਚ ਵਿੱਚ ਰਾਜਸਥਾਨ ਰੌਇਲਜ਼ (ਆਰਆਰ) ਨਾਲ ਭਿੜੇਗੀ ਤਾਂ ਆਪਣੇ ਘੇਰਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਵਿੱਚ ਆਪਣਾ ਰਿਕਾਰਡ ਸੁਧਾਰਨਾ ਚਾਹੇਗੀ। ਬੰਗਲੂਰੂ ਨੇ ਚਿੰਨਾਸਵਾਮੀ ਸਟੇਡੀਅਮ ਵਿੱਚ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਉਸ ਨੂੰ ਤਿੰਨਾਂ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲੂਰੂ ਦੇ ਬੱਲੇਬਾਜ਼ ਇਸ ਪਿੱਚ ’ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਟੀਮ ਦੀ ਬੱਲੇਬਾਜ਼ੀ ਦੇ ਮੁੱਖ ਆਧਾਰ ਵਿਰਾਟ ਕੋਹਲੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ 64 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਪਰ ਉਸ ਨੂੰ ਫਿਲ ਸਾਲਟ, ਦੇਵਦੱਤ ਪਡੀਕਲ ਅਤੇ ਕਪਤਾਨ ਰਜਤ ਪਾਟੀਦਾਰ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਬੰਗਲੂਰੂ ਦੇ ਗੇਂਦਬਾਜ਼ ਪਿੱਚ ਤੋਂ ਮਿਲ ਰਹੀ ਮਦਦ ਦੇ ਬਾਵਜੂਦ ਇਸ ਦਾ ਫਾਇਦਾ ਨਹੀਂ ਉਠਾ ਸਕੇ। ਬੰਗਲੂਰੂ 10 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ। ਉਧਰ ਰਾਜਸਥਾਨ ਰੌਇਲਜ਼ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ। ਕਪਤਾਨ ਸੰਜੂ ਸੈਮਸਨ ਸੱਟ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਸਕੇਗਾ। ਉਸ ਦੀ ਗੈਰਹਾਜ਼ਰੀ ਵਿੱਚ ਰਿਆਨ ਪਰਾਗ ਹੀ ਕਪਤਾਨੀ ਕਰੇਗਾ। ਰਾਜਸਥਾਨ ਦੀ ਟੀਮ ਇਸ ਵੇਲੇ ਮਹਿਜ਼ ਚਾਰ ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ। ਰਾਜਸਥਾਨ ਦੇ ਮੁੱਖ ਬੱਲੇਬਾਜ਼ ਯਸ਼ਸਵੀ ਜੈਸਵਾਲ, ਪਰਾਗ, ਸ਼ਿਮਰੋਨ ਹੈਟਮਾਇਰ ਅਤੇ ਨਿਤੀਸ਼ ਰਾਣਾ ਅੱਠ ਮੈਚਾਂ ਵਿੱਚ ਛੇ ਹਾਰਾਂ ਦੇ ਬਾਵਜੂਦ ਚੰਗੀ ਲੈਅ ਵਿੱਚ ਹਨ ਪਰ ਟੀਮ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਨਿਰਾਸ਼ ਕੀਤਾ ਹੈ। -ਪੀਟੀਆਈ

Advertisement

Advertisement