ਆਈਪੀਐੱਲ: ਪੰਜਾਬ ਤੇ ਦਿੱਲੀ ਵਿਚਾਲੇ ਮੁਕਾਬਲਾ ਅੱਜ
04:22 AM May 24, 2025 IST
ਜੈਪੁਰ: ਪੰਜਾਬ ਕਿੰਗਜ਼ ਦੀ ਟੀਮ ਜਦੋਂ ਸ਼ਨਿਚਰਵਾਰ ਨੂੰ ਆਈਪੀਐੱਲ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕਰੇਗੀ ਤਾਂ ਉਸ ਦੀ ਨਜ਼ਰ 11 ਸਾਲ ਵਿੱਚ ਪਹਿਲੀ ਵਾਰ ਸਿਖਰਲੇ ਦੋ ਵਿੱਚ ਜਗ੍ਹਾ ਬਣਾਉਣ ’ਤੇ ਹੋਵੇਗੀ। ਮਾਰਕਸ ਸਟੋਈਨਸ, ਜੋਸ਼ ਇੰਗਲਿਸ ਅਤੇ ਐਰੋਨ ਹਾਰਡੀ ਵਰਗੇ ਉਸ ਦੇ ਵਿਦੇਸ਼ੀ ਖਿਡਾਰੀ ਤਿੰਨ ਦਿਨ ਪਹਿਲਾਂ ਟੀਮ ਨਾਲ ਮੁੜ ਜੁੜ ਗਏ ਹਨ, ਜਿਸ ਮਗਰੋਂ ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਟੀਮ ਹੋਰ ਮਜ਼ਬੂਤ ਨਜ਼ਰ ਆ ਰਹੀ ਹੈ। -ਪੀਟੀਆਈ
Advertisement
Advertisement