ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਐੱਸ ’ਤੇ ਹਮਲੇ ’ਚ 15 ਅਤਿਵਾਦੀ ਹਲਾਕ

07:42 AM Sep 01, 2024 IST
ਹਮਲੇ ਮਗਰੋਂ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਇਰਾਕੀ ਸੁਰੱਖਿਆ ਬਲ ਦੇ ਜਵਾਨ। -ਫੋਟੋ: ਰਾਇਟਰਜ਼ 
ਦੁਬਈ, 31 ਅਗਸਤ
ਇਰਾਕ ਦੇ ਪੱਛਮੀ ਖੇਤਰ ’ਚ ਇਰਾਕ ਤੇ ਅਮਰੀਕੀ ਬਲਾਂ ਵੱਲੋਂ ਇਸਲਾਮਿਕ ਸਟੇਟ ਸਮੂਹ ਦੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ’ਚ 15 ਜਣਿਆਂ ਦੀ ਮੌਤ ਹੋ ਗਈ।
ਅਮਰੀਕੀ ਸੈਨਾ ਨੇ ਦੱਸਿਆ ਕਿ ਇਸ ਹਮਲੇ ’ਚ ਸੱਤ ਅਮਰੀਕੀ ਫੌਜੀ ਜ਼ਖ਼ਮੀ ਵੀ ਹੋਏ ਹਨ। ਇਰਾਕ ਤੇ ਸੀਰੀਆ ’ਚ ਅਮਰੀਕੀ ਸੈਨਾ ਦੀ ਇਸਲਾਮਿਕ ਸਟੇਟ ਸਮੂਹ ਨਾਲ ਕਈ ਸਾਲਾਂ ਤੋਂ ਲੜਾਈ ਜਾਰੀ ਹੈ। ਫਿਲਹਾਲ ਹਮਲੇ ’ਚ ਬੀਤੇ ਦਿਨ ਮਾਰੇ ਗਏ ਲੋਕਾਂ ਦੀ ਗਿਣਤੀ ਹੋਰ ਹਮਲਿਆਂ ਮੁਕਾਬਲੇ ਵੱਧ ਹੈ।
ਅਮਰੀਕੀ ਸੈਨਾ ਦੀ ‘ਸੈਂਟਰਲ ਕਮਾਂਡ’ ਨੇ ਕਿਹਾ ਕਿ ਅਤਿਵਾਦੀ ਕਈ ਹਥਿਆਰਾਂ, ਗਰੇਨੇਡ ਤੇ ਧਮਾਕਾਖੇਜ਼ ਆਤਮਘਾਤੀ ਬੈਲਟ ਨਾਲ ਲੈਸ ਸਨ। ਇਰਾਕੀ ਬਲਾਂ ਨੇ ਕਿਹਾ ਕਿ ਇਹ ਹਮਲਾ ਦੇਸ਼ ਦੇ ਅਨਬਰ ਰੇਗਿਸਤਾਨ ’ਚ ਕੀਤਾ ਗਿਆ। ਸੈਂਟਰਲ ਕਮਾਂਡ ਨੇ ਕਿਹਾ, ‘ਇਸ ਮੁਹਿੰਮ ਦਾ ਮਕਸਦ ਪੂਰੇ ਖਿੱਤੇ ਤੇ ਉਸ ਤੋਂ ਵੀ ਅੱਗੇ ਇਰਾਕੀ ਨਾਗਰਿਕਾਂ, ਅਮਰੀਕੀ ਨਾਗਰਿਕਾਂ, ਸਹਿਯੋਗੀਆਂ ਤੇ ਭਾਈਵਾਲਾਂ ਖ਼ਿਲਾਫ਼ ਹਮਲਿਆਂ ਦੀਆਂ ਸਾਜ਼ਿਸ਼ਾਂ ਰਚਣ ਤੇ ਉਨ੍ਹਾਂ ਨੂੰ ਅੰਜਾਮ ਦੇਣ ਦੀ ਆਈਐੱਸਆਈਐੱਸ ਦੇ ਸਿਖਰਲੇ ਅਤਿਵਾਦੀਆਂ ਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ।’ ਇਰਾਕੀ ਸੈਨਾ ਨੇ ਇੱਕ ਬਿਆਨ ’ਚ ਕਿਹਾ, ‘ਹਵਾਈ ਹਮਲਿਆਂ ’ਚ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।’ ਇਸੇ ਵਿਚਾਲੇ ਅਮਰੀਕੀ   ਸੈਨਾ ਦੇ ਇੱਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਮੁਹਿੰਮ ’ਚ ਸੱਤ ਅਮਰੀਕੀ ਸੈਨਿਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸੈਨਿਕਾਂ ਦੀ ਹਾਲਤ ਸਥਿਰ ਹੈ। -ਏਪੀ
Advertisement
Advertisement