ਆਂਦਰੇ ਅਗਾਸੀ ਪਿਕਲਬਾਲ ਚੈਂਪੀਅਨਸ਼ਿਪ ’ਚ ਲਵੇਗਾ ਹਿੱਸਾ
05:29 AM Apr 24, 2025 IST
ਨੇਪਲਜ਼ (ਅਮਰੀਕਾ), 23 ਅਪਰੈਲ
ਆਪਣੇ ਵੇਲੇ ਦੇ ਮਹਾਨ ਟੈਨਿਸ ਖਿਡਾਰੀ ਆਂਦਰੇ ਅਗਾਸੀ ਨੇ ਆਪਣੇ ਅੱਠ ਗਰੈਂਡ ਸਲੈਮ ਖਿਤਾਬਾਂ ’ਚੋਂ ਦੋ ਯੂਐੱਸ ਓਪਨ ਵਿੱਚ ਜਿੱਤੇ ਸਨ ਅਤੇ ਹੁਣ ਉਹ ਇਸੇ ਨਾਮ ਤੋਂ ਵੱਖਰੇ ਰੈਕੇਟ ਈਵੈਂਟ ਵਿੱਚ ਖੇਡਦਾ ਨਜ਼ਰ ਆਵੇਗਾ। ਅਗਾਸੀ ਨੇ 2006 ਵਿੱਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ ਸੀ। ਉਹ ਅਗਲੇ ਹਫ਼ਤੇ ਫਲੋਰੀਡਾ ਦੇ ਨੇਪਲਜ਼ ਵਿੱਚ ਹੋਣ ਵਾਲੀ ਯੂਐੱਸ ਓਪਨ ਪਿਕਲਬਾਲ ਚੈਂਪੀਅਨਸ਼ਿਪ ਵਿੱਚ ਮਿਕਸਡ ਪ੍ਰੋ ਡਿਵੀਜ਼ਨ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਉਹ ਐਨਾ ਲੇਹ ਵਾਟਰਸ ਨਾਲ ਜੋੜੀ ਬਣਾਏਗਾ। ਅਗਾਸੀ ਅਗਲੇ ਹਫ਼ਤੇ 55 ਸਾਲ ਦਾ ਹੋ ਜਾਵੇਗਾ। ਉਸ ਨੇ 1994 ਅਤੇ 1999 ਵਿੱਚ ਟੈਨਿਸ ਯੂਐੱਸ ਓਪਨ ਜਿੱਤਿਆ ਸੀ। ਉਸ ਨੂੰ 2011 ਵਿੱਚ ਕੌਮਾਂਤਰੀ ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ
Advertisement
Advertisement