ਅੱਧਾ ਕਿਲੋ ਅਫੀਮ ਸਣੇ ਮਾਂ-ਪੁੱਤ ਕਾਬੂ
05:35 AM Apr 14, 2025 IST
ਪੱਤਰ ਪ੍ਰੇਰਕਮੋਰਿੰਡਾ, 13 ਅਪਰੈਲ
Advertisement
ਮੋਰਿੰਡਾ ਸ਼ਹਿਰੀ ਪੁਲੀਸ ਨੇ ਡੀਐੱਸਪੀ ਜਤਿੰਦਰ ਪਾਲ ਸਿੰਘ ਮੱਲੀ ਦੀ ਅਗਵਾਈ ਹੇਠ ਮੋਰਿੰਡਾ ਦੇ ਨਵੇਂ ਰੇਲਵੇ ਸਟੇਸ਼ਨ ਤੋਂ ਮਾਂ-ਪੁੱਤ ਨੂੰ 526 ਗ੍ਰਾਮ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਹਰਜਿੰਦਰ ਸਿੰਘ ਐੱਸਐੱਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਏਐੱਸਆਈ ਅੰਗਰੇਜ਼ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਸ਼ੱਕੀ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ 526 ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮਬਲਵੀਰ ਕੌਰ ਅਤੇ ਸੰਦੀਪ ਸਿੰਘ ਸਿੰਘ ਵਾਸੀ ਪਿੰਡ ਕੋਲਿਆਟ ਜ਼ਿਲ੍ਹਾ ਬੀਕਾਨੇਰ ਰਾਜਸਥਾਨ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement