ਅੱਡਾ ਇੰਚਾਰਜ ਤੇ ਕਲਰਕ ਦੀ ਕੁੱਟਮਾਰ
05:44 AM Jun 01, 2025 IST
ਪੱਤਰ ਪ੍ਰੇਰਕ
Advertisement
ਮਾਨਸਾ, 31 ਮਈ
ਮਾਮੂਲੀ ਝਗੜੇ ਦੇ ਚੱਲਦਿਆਂ ਇੱਕ ਪਰਿਵਾਰ ਦੇ ਦੋ ਮੈਂਬਰਾਂ ਅਤੇ ਇੱਕ ਔਰਤ ਨੇ ਮਾਨਸਾ ਬੱਸ ਅੱਡਾ ਪੀ.ਆਰ.ਟੀ.ਸੀ. ਡਿੱਪੂ ਦੇ ਇੰਚਾਰਜ ਅਤੇ ਕਲਰਕ ਦੀ ਕੁੱਟਮਾਰ ਕਰ ਕੀਤੀ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਜਦੋਂ ਪੀ.ਆਰ.ਟੀ.ਸੀ. ਬਰਨਾਲਾ ਡਿੱਪੂ ਦਾ ਇੰਚਾਰਜ ਕੇਵਲ ਸਿੰਘ ਅਤੇ ਕਲਰਕ ਕੁਲਦੀਪ ਸਿੰਘ ਬੱਸ ਅੱਡੇ ’ਚ ਮੌਜੂਦ ਸਨ ਤਾਂ ਤਿੰਨ ਜਣਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਕੁੱਟਮਾਰ ਵਿੱਚ ਕੇਵਲ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਜਦੋਂਕਿ ਕੁਲਦੀਪ ਸਿੰਘ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਸਿਟੀ-2 ਮਾਨਸਾ ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੰਗਾ ਸਿੰਘ, ਫਾਜ਼ਲ ਸਿੰਘ ਦੋਵੇਂ ਭਰਾ ਅਤੇ ਉਨ੍ਹਾਂ ਦੀ ਭੈਣ ਸੋਮਾ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement