ਅੱਠ ਸਰਕਾਰੀ ਸਕੂਲਾਂ ’ਚ ਵਿਕਾਸ ਕੰਮਾਂ ਦੇ ਉਦਘਾਟਨ
05:23 AM May 23, 2025 IST
ਜਸਬੀਰ ਸਿੰਘ ਚਾਨਾ
ਕਪੂਰਥਲਾ, 22 ਮਈ
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਕਪੂਰਥਲਾ ਜ਼ਿਲ੍ਹੇ ਦੇ 8 ਸਕੂਲਾਂ ਅੰਦਰ 37 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਭੁਲੱਥ ਹਲਕੇ ਅੰਦਰ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਐਡਵੋਕੇਟ ਹਰਸਿਮਰਨ ਸਿੰਘ, ਡਾਇਰੈਕਟਰ ਜਲ ਸਰੋਤ ਵਿਭਾਗ ਵਲੋਂ ਸਰਕਾਰੀ ਸਕੂਲ ਭਗਵਾਨਪੁਰ, ਕਮਰਾਏ, ਮੇਤਲਾ ਖੈੜਾ ਬਾਦ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ।
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ ਅੰਦਰ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਵਲੋਂ ਸਰਕਾਰੀ ਸਕੂਲ ਤਰਫ਼ ਬਹਿਬਲ ਬਹਾਦਰ, ਜੱਬੋਵਾਲ ਤੇ ਭਾਗੋ ਅਰਾਈਆਂ ਵਿਖੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਲੋਕ ਅਰਪਿਤ ਕੀਤੇ ਗਏ ਵਿਕਾਸ ਕੰਮਾਂ ’ਚ ਮੁੱਖ ਤੌਰ ’ਤੇ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ, ਸਪੋਰਟਸ ਟਰੈਕ ਦੀ ਉਸਾਰੀ, ਚਾਰਦੀਵਾਰੀ ਆਦਿ ਸ਼ਾਮਿਲ ਹੈ।
Advertisement
Advertisement