ਅੱਠ ਬਾਲ ਮਜ਼ਦੂਰ ਮੁਕਤ ਕਰਾਏ
12:32 PM Feb 07, 2023 IST
ਨਿਜੀ ਪੱਤਰ ਪ੍ਰੇਰਕ
Advertisement
ਅੰਬਾਲਾ, 6 ਫਰਵਰੀ
ਜ਼ਿਲ੍ਹਾ ਟਾਸਕ ਫੋਰਸ ਵੱਲੋਂ ਐਸਡੀਐਮ ਅੰਬਾਲਾ ਕੈਂਟ ਸਤਿੰਦਰ ਸਿਵਾਚ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਮਹਿਲਾ ਅਤੇ ਬਾਲ ਵਿਕਾਸ ਸ਼੍ਰੀਮਤੀ ਮੀਕਸ਼ਾ ਰੰਗਾ ਦੇ ਸਹਿਯੋਗ ਨਾਲ ਸੋਮਵਾਰ ਨੂੰ ਬਾਲ ਮਜ਼ਦੂਰੀ ਰੋਕਣ ਲਈ ਅੰਬਾਲਾ ਕੈਂਟ ਦੇ ਮੁੱਖ ਬਜ਼ਾਰਾਂ ਵਿਚ ਮੁਹਿੰਮ ਚਲਾਈ ਗਈ।
Advertisement
ਇਸ ਵਿਚ ਹਲਵਾਈਆਂ ਦੀਆਂ ਦੁਕਾਨਾਂ ਤੋਂ 8 ਬੱਚੇ ਮੁਕਤ ਕਰਾਏ ਗਏ। ਬਾਲ ਭਲਾਈ ਕਮੇਟੀ ਵੱਲੋਂ ਇਨ੍ਹਾਂ ਬੱਚਿਆਂ ਨੂੰ ਆਰਜ਼ੀ ਆਸਰੇ ਲਈ ਓਪਨ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ।
Advertisement