ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਜ ਸਾਰਾ ਦਿਨ ਪਠਾਨਕੋਟ ਦਾ ਬਾਜ਼ਾਰ ਰਿਹਾ ਬੰਦ

05:14 AM May 11, 2025 IST
featuredImage featuredImage
ਪਠਾਨਕੋਟ ਦੇ ਮੁੱਖ ਗਾਂਧੀ ਚੌਕ ਦੇ ਬਾਜ਼ਾਰ ’ਚ ਪੱਸਰੀ ਸੁੰਨ।

ਐੱਨਪੀ ਧਵਨ
ਪਠਾਨਕੋਟ, 10 ਮਈ
ਪਠਾਨਕੋਟ ਏਅਰਬੇਸ ਤੇ ਅੱਜ ਹੋਏ ਹਮਲੇ ਦੌਰਾਨ ਧਮਾਕਿਆਂ ਤੋਂ ਬਾਅਦ ਸਵੇਰੇ 10 ਵਜੇ ਦੇ ਕਰੀਬ ਪੂਰੇ ਜ਼ਿਲ੍ਹੇ ਅੰਦਰ ਸਾਰੇ ਬਾਜ਼ਾਰ ਬੰਦ ਹੋ ਗਏ ਤੇ ਸਾਰੇ ਬਾਜ਼ਾਰਾਂ ਵਿੱਚ ਸੁੰਨ ਪੱਸਰ ਗਈ। ਧਮਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਛੱਤਾਂ ’ਤੇ ਚੜ੍ਹ ਗਏ ਅਤੇ ਅਸਮਾਨ ਵਿੱਚ ਉਡ ਰਹੇ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਦੇਖਣ ਲੱਗੇ। ਇਸੇ ਦੌਰਾਨ ਲੋਕਾਂ ਨੇ ਕਈ ਥਾਵਾਂ ਤੇ ਧੂੰਆਂ ਵੀ ਨਿਕਲਦਾ ਦੇਖਿਆ। ਜਦ ਕਿ ਪੁਲੀਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪੁਲੀਸ ਨੇ ਪਠਾਨਕੋਟ ਅਤੇ ਸੁਜਾਨਪੁਰ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਨੂੰ ਚਲੇ ਜਾਣ। ਪ੍ਰਸ਼ਾਸਨ ਨੇ ਵੀ ਸਾਇਰਨ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਸ਼ਾਸਨ ਦੀਆਂ ਕਈ ਗੱਡੀਆਂ ਸ਼ਹਿਰ ਵਿੱਚ ਮੁਨਿਆਦੀ ਕਰਨ ਲੱਗ ਪਈਆਂ ਕਿ ਸਾਰੇ ਲੋਕ ਘਰਾਂ ਅੰਦਰ ਹੀ ਰਹਿਣ ਅਤੇ ਬਾਹਰ ਨਾ ਨਿਕਲਣ। ਅੱਜ ਦਾ ਹਮਲਾ ਜ਼ੋਰਦਾਰ ਹੋਣ ਅਤੇ ਧਮਾਕਿਆਂ ਦੀ ਆਵਾਜ਼ ਅਸਮਾਨ ਵਿੱਚ ਗੂੰਜਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਸ ਦੇ ਨਾਲ ਹੀ ਪੰਜਾਬ ਰੋਡਵੇਜ਼ ਵੱਲੋਂ ਵੀ ਪਠਾਨਕੋਟ ਤੋਂ ਆਪਣੀਆਂ ਬੱਸਾਂ ਬਾਹਰਲੇ ਰੂਟਾਂ ਤੇ ਚਲਾਉਣੀਆਂ ਬੰਦ ਕਰ ਦਿੱਤੀਆਂ ਗਈਆਂ। ਜਿਸ ਨਾਲ ਅੱਜ ਰੋਡਵੇਜ਼ ਨੂੰ ਰੈਵੀਨਿਊ ਦਾ ਬਹੁਤ ਨੁਕਸਾਨ ਹੋਇਆ। ਜਦ ਇਸ ਪੱਤਰਕਾਰ ਨੇ ਬੱਸ ਅੱਡੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਅੱਡੇ ਤੇ ਸੁੰਨਸਾਨ ਪੱਸਰੀ ਹੋਈ ਸੀ ਤੇ ਇੱਕਾ-ਦੁੱਕਾ ਸਵਾਰੀਆਂ ਬੈਠੀਆਂ ਸਨ। ਬੱਸ ਅੱਡੇ ਦੇ ਸਟੇਸ਼ਨ ਸੁਪਰਵਾਈਜ਼ਰ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਜਦ ਹਮਲਾ ਬਹੁਤ ਤੇਜ਼ ਹੋਇਆ ਤਾਂ ਉਨ੍ਹਾਂ ਜਨਰਲ ਮੈਨੇਜਰ ਦੀ ਹਦਾਇਤ ਤੇ ਤੁਰੰਤ ਬੱਸਾਂ ਨੂੰ ਰੋਕ ਲਿਆ। ਜਿਸ ਨਾਲ 70 ਦੇ ਕਰੀਬ ਬੱਸਾਂ ਅੱਜ ਚੱਲ ਨਾ ਸਕੀਆਂ। ਉਨ੍ਹਾਂ ਕਿਹਾ ਕਿ ਇਹ ਬੱਸਾਂ ਕਿਸੇ ਅਣਸੁਖਾਵੀਂ ਘਟਨਾ ਦਾ ਟਾਕਰਾ ਕਰਨ ਲਈ ਰਿਜ਼ਰਵ ਰੱਖੀਆਂ ਗਈਆਂ ਸਨ।

Advertisement

Advertisement