ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਲੱਗਣ ਕਾਰਨ 7 ਝੁੱਗੀਆਂ ਸੜ ਕੇ ਸੁਆਹ

05:05 AM May 17, 2025 IST
featuredImage featuredImage
ਸੜੀਆਂ ਝੁੱਗੀਆਂ ਦੇ ਕੋਲ ਖੜ੍ਹਿਆ ਪਰਵਾਸੀ ਪਰਿਵਾਰ।
ਨਾੜ ਨੂੰ ਲਾਈ ਅੱਗ ਨੇ ਝੁੱਗੀਆਂ ਲਪੇਟ ਵਿੱਚ ਲਈਆਂਗੁਰਦੀਪ ਸਿੰਘ ਟੱਕਰ
Advertisement

ਮਾਛੀਵਾੜਾ, 16 ਮਈ

ਕੁਹਾੜਾ ਰੋਡ ’ਤੇ ਸਥਿਤ ਪਿੰਡ ਪ੍ਰਤਾਪਗੜ੍ਹ ਵਿੱਚ ਸੜਕ ਕਿਨਾਰੇ ਝੁੱਗੀਆਂ ਬਣਾ ਕੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦੀਆਂ 7 ਝੁੱਗੀਆਂ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ ਜਿਸ ਕਾਰਨ ਇਹ ਗਰੀਬ ਪਰਿਵਾਰ ਬੇਘਰ ਹੋ ਗਏ। ਝੁੱਗੀ ਦੇ ਮਾਲਕ ਮੁਹੰਮਦ ਆਸ਼ਿਦ ਨੇ ਦੱਸਿਆ ਕਿ ਬੀਤੀ ਰਾਤ ਸੜਕ ਦੇ ਦੂਸਰੇ ਪਾਸੇ ਕਿਸੇ ਕਿਸਾਨ ਨੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ ਅਤੇ ਕਰੀਬ 9 ਵਜੇ ਤੇਜ਼ ਹਨੇਰੀ ਚੱਲੀ ਜਿਸ ਕਾਰਨ ਅੱਗ ਸੜਕ ਤੋਂ ਪਾਰ ਝੁੱਗੀਆਂ ਨੂੰ ਜਾ ਲੱਗੀ।

Advertisement

ਅੱਗ ਬੜੀ ਤੇਜ਼ੀ ਨਾਲ ਫੈਲੀ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਤੇ ਪਸ਼ੂਆਂ ਨੂੰ ਬੜੀ ਮੁਸ਼ਕਿਲ ਨਾਲ ਝੁੱਗੀਆਂ ’ਚੋਂ ਕੱਢ ਸਕੇ ਪਰ ਉਨ੍ਹਾਂ ਦਾ ਰਾਸ਼ਨ, ਕੱਪੜੇ, ਕੀਮਤੀ ਸਾਮਾਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਮੁਹੰਮਦ ਆਸ਼ਿਦ ਨੇ ਦੱਸਿਆ ਕਿ 5 ਧੀਆਂ ਤੇ 4 ਪੁੱਤਰ ਹਨ ਜਿਨ੍ਹਾਂ ’ਚੋਂ ਵੱਡੀ ਲੜਕੀ ਸਮੇਰਾ ਖਾਤਿਮ ਦਾ ਵਿਆਹ 21 ਮਈ ਨੂੰ ਰੱਖਿਆ ਹੋਇਆ ਹੈ ਜਿਸ ਲਈ ਉਸ ਨੇ ਦਾਜ ਦਾ ਸਾਮਾਨ ਜੋੜਿਆ ਹੋਇਆ। ਉਸ ਨੇ ਦੱਸਿਆ ਕਿ ਲੜਕੀ ਦੇ ਵਿਆਹ ਲਈ ਉਸ ਨੇ ਝੁੱਗੀ ਵਿਚ 1 ਲੱਖ 2 ਹਜ਼ਾਰ ਰੁਪਏ ਨਕਦ, ਇੱਕ ਫਰਿੱਜ਼, ਇੱਕ ਪੱਖਾ, ਮਿਕਸਰ ਅਤੇ ਕੁਝ ਚਾਂਦੀ ਦੇ ਗਹਿਣੇ ਰੱਖੇ ਸਨ ਪਰ ਅੱਗ ਦੀ ਚਪੇਟ ਵਿਚ ਆਉਣ ਕਾਰਨ ਇਹ ਸਾਰੇ ਸੜ ਕੇ ਸੁਆਹ ਹੋ ਗਏ। ਇਸ ਤੋਂ ਇਲਾਵਾ ਝੁੱਗੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਕੋਲ ਨਾ ਤਾਂ ਹੁਣ ਪਹਿਨਣ ਲਈ ਕੱਪੜੇ ਸਨ, ਨਾ ਖਾਣ ਲਈ ਰਾਸ਼ਨ, ਨਾ ਪਸ਼ੂਆਂ ਲਈ ਚਾਰਾ ਅਤੇ ਨਾ ਹੀ ਸਿਰ ’ਤੇ ਛੱਤ ਬਚੀ ਸੀ। ਇੱਕ ਹੋਰ ਝੁੱਗੀ ਵਾਲੇ ਨੇ ਦੱਸਿਆ ਕਿ ਉਸ ਦੀ ਧੀ ਨੌਕਰੀ ਕਰਦੀ ਹੈ ਜਿਸ ਨੂੰ 15 ਹਜ਼ਾਰ ਰੁਪਏ ਤਨਖਾਹ ਮਿਲੀ ਸੀ ਪਰ ਉਹ ਵੀ ਅੱਗ ਦੀ ਚਪੇਟ ਵਿਚ ਸੁਆਹ ਹੋ ਗਈ।

ਸੜਕ ਕਿਨਾਰੇ ਝੁੱਗੀਆਂ ਬਣਾ ਕੇ ਰਹਿੰਦੇ ਮੁਹੰਮਦ ਆਸ਼ਿਦ ਤੋਂ ਇਲਾਵਾ ਅਕਬਰੀ ਖਾਤਿਮ, ਸਹਿਨਾਜ਼ਮ ਖਾਤਿਮ, ਮੁੰਨੀ ਖਾਤਿਮ, ਜੁਨੈਸ਼ਾ ਖਾਤਿਮ, ਮੁਹੰਮਦ ਮੋਬਿਲ, ਨਰੇਸ਼ ਖਾਤਿਮ ਦਾ ਸਭ ਅੱਗ ਨਾਲ ਕੁਝ ਸੜਕੇ ਸੁਆਹ ਹੋ ਗਿਆ। ਇਨ੍ਹਾਂ ਬੇਘਰ ਹੋਏ ਗਰੀਬ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਕਿ ਅੱਗ ਨਾਲ ਉਨ੍ਹਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਲਈ ਪ੍ਰਸ਼ਾਸਨ ਬਣਦਾ ਮੁਆਵਜ਼ਾ ਦੇਵੇ। ਇਹ ਸਾਰੇ ਪਰਿਵਾਰ ਮਜ਼ਦੂਰੀ ਕਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ।

Advertisement