ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਲੱਗਣ ਕਾਰਨ ਟਰੱਕ ਸੜਿਆ

05:47 AM May 20, 2025 IST
featuredImage featuredImage

ਮੋਰਿੰਡਾ: ਪਿੰਡ ਕਾਂਜਲਾ ਵਿੱਚ ਸਥਿਤ ਪੈਟਰੋਲ ਪੰਪ ਅੱਗੇ ਪਲਾਸਟਿਕ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਚਾਲਕ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਟਰੱਕ ਵਿੱਚ ਬਲਾਚੌਰ ਤੋਂ ਕੰਪਨੀ ਮੈਕਸ ਇੰਡੀਆ ਦਾ ਪਲਾਸਟਿਕ ਦਾ ਲਗਪਗ ਨੌ ਟਨ ਮਾਲ ਲੈ ਕੇ ਗੋਬਿੰਦਗੜ੍ਹ ਜਾ ਰਿਹਾ ਸੀ। ਉਹ ਜਦੋਂ ਮੋਰਿੰਡਾ ਨੇੜੇ ਪੁੱਜਾ ਤਾਂ ਪਿੰਡ ਕਾਂਜਲਾ ਨੇੜੇ ਪਹੁੰਚਿਆ ਤਾਂ ਟਰੱਕ ਵਿੱਚ ਪਿੱਛਲੇ ਪਾਸੇ ਅੱਗ ਲੱਗ ਗਈ। ਉਸ ਨੇ ਉੱਤਰ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਭੜਕ ਗਈ। ਬਲਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਪੈਟਰੋਲ ਪੰਪ ਨੂੰ ਬਚਾਉਣ ਲਈ ਆਪਣੀ ਗੱਡੀ ਅੱਗ ਲੱਗੀ ਹੋਣ ਦੇ ਬਾਵਜੂਦ ਪੰਪ ਤੋਂ ਅੱਗੇ ਲੈ ਗਿਆ। ਇਸ ਦੌਰਾਨ ਮੋਰਿੰਡਾ, ਚਮਕੌਰ ਸਾਹਿਬ ਅਤੇ ਰੋਪੜ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਚਾਰ ਘੰਟਿਆਂ ’ਚ ਅੱਗ ਬੁਝਾਈ। ਅੱਗ ਲੱਗਣ ਕਾਰਨ ਟਰੱਕ ਸੜ ਗਿਆ। ਟਰੱਕ ਚਾਲਕ ਨੇ ਦੱਸਿਆ ਕਿ ਲੋਡ ਸਾਮਾਨ ਤੋਂ ਇਲਾਵਾ ਉਸ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। -ਪੱਤਰ ਪ੍ਰੇਰਕ

Advertisement

ਦੁਕਾਨ ਨੂੰ ਅੱਗ ਲੱਗੀ

ਖਰੜ: ਇੱਥੇ ਛੱਜੂਮਾਜਰਾ ਕਲੋਨੀ ਵਾਰਡ ਨੰਬਰ-12 ਵਿਚ ਇੱਕ ਬੰਦ ਪਈ ਦੁਕਾਨ ਨੂੰ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਅੱਗ ਬੁਝਾਈ। ਇਸ ਨਾਲ ਨੇੜਲੀਆਂ ਦੁਕਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕੌਂਸਲਰ ਰਾਜਵੀਰ ਸਿੰਘ ਰਾਜੀ ਨੇ ਦੱਸਿਆ ਕਿ ਉਨ੍ਹਾਂ ਘਟਨਾ ਬਾਰੇ ਪਤਾ ਲੱਗਣ ’ਤੇ ਤੁਰੰਤ ਖਰੜ ਦੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। -ਪੱਤਰ ਪ੍ਰੇਰਕ

ਨਿੱਜੀਕਰਨ ਦਾ ਵਿਰੋਧ

ਲਾਲੜੂ: ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਮੰਡਲ ਦਫ਼ਤਰ ਲਾਲੜੂ ਵਿੱਚ ਸਾਂਝੇ ਤੌਰ ’ਤੇ ਸਣੇ ਸੀਐੱਚਬੀ ਕਾਮੇ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਨਿੱਜੀਕਰਨ ਰੋਕਣ ਲਈ ਰੈਲੀ ਕੀਤੀ ਗਈ। ਮੁਲਾਜ਼ਮ ਆਗੂਆਂ ਮਹਿੰਦਰ ਸਿੰਘ ਸੈਣੀ, ਮੋਹਨ ਰਾਣਾ, ਰਾਜੇਸ਼ ਰਾਣਾ, ਗੁਰਮੀਤ ਸਿੰਘ, ਲਵਦੀਪ ਮੈਨਨ, ਵਿਸ਼ਾਲ ਅੱਤਰੀ, ਸੰਦੀਪ ਸਿੰਘ, ਸੋਨੂ ਪੁਰੀ, ਪਵਨ ਕੁਮਾਰ, ਬਹਾਦੁਰ ਸਿੰਘ, ਨਰਿੰਦਰ ਸਿੰਘ ਨੇ ਮੰਗ ਕੀਤੀ ਕਿ ਮਹਿਕਮੇ ਅੰਦਰ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਖ਼ਾਸ ਤੌਰ ’ਤੇ ਮੰਡਲ ਲਾਲੜੂ ਤੇ ਖਰੜ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਨਿੱਜੀਕਰਨ ਦੇ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਮੰਡਲ ਲਾਲੜੂ ਦੇ ਕਾਮੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਵੱਡੇ ਪੱਧਰ ’ਤੇ ਸੰਘਰਸ਼ ਉਲੀਕਣਗੇ। ਇਸ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਲੋਕਾਂ ਦੀ ਖੱਜਲ-ਖੁਆਰੀ ਦੇ ਨਾਲ-ਨਾਲ ਸ਼ਾਂਤੀ ਭੰਗ ਹੋਣ ਦੀ ਜ਼ਿੰਮੇਵਾਰੀ ਪਾਵਰਕੌਮ ਸੈਨਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। -ਪੱਤਰ ਪ੍ਰੇਰਕ

Advertisement

ਸ਼ਾਮਲਾਤ ਦਾ ਰਿਕਾਰਡ ਬਣਾਉਣ ਦੀ ਹਦਾਇਤ

ਐੱਸਏਐੱਸ ਨਗਰ(ਮੁਹਾਲੀ): ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਮੁਹਾਲੀ ਬਲਜਿੰਦਰ ਸਿੰਘ ਗਰੇਵਾਲ ਵੱਲੋਂ ਅੱਜ ਵਿਭਾਗੀ ਸਕੀਮਾਂ/ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਬਲਾਕ ਮਾਜਰੀ ਅਤੇ ਬਲਾਕ ਮੁਹਾਲੀ ਦੇ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ। ਡੀਡੀਪੀਓ ਨੇ ਇਸ ਮੌਕੇ ਸਮੂਹ ਪੰਚਾਇਤ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਸ਼ਾਮਲਾਤ ਜ਼ਮੀਨਾਂ ਦੀ ਸੰਭਾਲ ਯਕੀਨੀ ਬਣਾਈ ਜਾਵੇ। ਇਨ੍ਹਾਂ ਜ਼ਮੀਨਾਂ ਦਾ ਪੂਰਾ ਡੇਟਾ ਪੰਚਾਇਤ ਸਕੱਤਰ ਕੋਲ ਮੌਜੂਦ ਹੋਣਾ ਚਾਹੀਦਾ ਹੈ। ਇਨ੍ਹਾਂ ਜ਼ਮੀਨਾਂ ਨੂੰ ਗੂਗਲਮੈਪ ’ਤੇ ਪਿੰਨ ਕੀਤਾ ਜਾਵੇ ਅਤੇ ਸ਼ਾਮਲਾਤ ਜ਼ਮੀਨਾਂ ਦੀਆਂ ਹੱਦਾਂ ਮਾਰਕ ਕੀਤੀਆਂ ਜਾਣ। ਸ਼ਾਮਲਾਤ ਜ਼ਮੀਨਾਂ ਨੂੰ ਲੱਠੇ ’ਤੇ ਮਾਰਕ ਕੀਤਾ ਜਾਵੇ ਤਾਂ ਜੋ ਸ਼ਾਮਲਾਤ ਜ਼ਮੀਨਾਂ ਦੀ ਸੰਭਾਲ ਆਸਾਨੀ ਨਾਲ ਕੀਤੀ ਜਾ ਸਕੇ ਅਤੇ ਸਹੀ ਤੇ ਮੁਕੰਮਲ ਡੇਟਾ ਤਿਆਰ ਕੀਤਾ ਜਾ ਸਕੇ। -ਖੇਤਰੀ ਪ੍ਰਤੀਨਿਧ

Advertisement