ਅੱਖਾਂ ਦੇ ਕੈਂਪ ਵਿੱਚ 215 ਮਰੀਜ਼ਾਂ ਦੀ ਜਾਂਚ
05:25 AM Dec 10, 2024 IST
ਸਿਰਸਾ: ਇਥੋਂ ਦੇ ਨਹਿਰੂ ਪਾਰਕ ਸਥਿਤ ਹਨੂਮੰਤ ਚੈਰੀਟੇਬਲ ਹਸਪਤਾਲ ਵਿੱਚ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਲਈ 263ਵਾਂ ਮੁਫ਼ਤ ਕੈਂਪ ਲਗਾਇਆ ਗਿਆ। ਮੁੱਖ ਪ੍ਰਾਜੈਕਟ ਕੋਆਰਡੀਨੇਟਰ ਸੁਮਨ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਨੇਤਰਹੀਣਤਾ ਰੋਕਥਾਮ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਮਾਜ ਸੇਵੀ ਭੂਪ ਸਿੰਘ ਗਹਿਲੋਤ ਨੇ ਕੀਤਾ। ਕੈਂਪ ਵਿੱਚ ਡਾ. ਪ੍ਰਵੀਨ ਅਰੋੜਾ ਅਤੇ ਡਾ. ਮਹੀਪ ਬਾਂਸਲ ਵੱਲੋਂ ਆਪਣੀ ਟੀਮ ਨਾਲ 215 ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ 38 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਅਪਰੇਸ਼ਨ ਲਈ ਚੁਣਿਆ ਗਿਆ। ਇਸ ਤੋਂ ਇਲਾਵਾ 75 ਮਰੀਜ਼ਾਂ ਦਾ ਮੁਫਤ ਸ਼ੂਗਰ ਚੈੱਕਅਪ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਮੁੱਖ ਮਹਿਮਾਨ ਭੂਪ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਿੱਜੀ ਪੱਤਰ ਪ੍ਰੇਰਕ
Advertisement
Advertisement