ਅੱਖਾਂ ਦਾ ਜਾਂਚ ਕੈਂਪ ਲਾਇਆ
05:25 AM Dec 14, 2024 IST
Advertisement
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 13 ਦਸੰਬਰ
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪਿੰਡ ਖਾਈ (ਲਹਿਰਾਗਾਗਾ) ਦੇ ਨੌਜਵਾਨਾਂ ਵਲੋਂ ਆਸਰਾ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਪਿੰਡ ਖਾਈ (ਲਹਿਰਾਗਾਗਾ) ਵਿਖੇ ਲਗਾਇਆ ਗਿਆ। ਇਸ ਦੌਰਾਨ 210 ਜਣਿਆਂ ਦੀ ਜਾਂਚ ਕਰਕੇ 33 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ ਗਈ। ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਤੇ ਅਪੈਕਸ ਗਲੋਬਲ ਇੰਟਰਨੈਸ਼ਨਲ ਆਯੁਰਵੇਦਾ ਦੇ ਸੰਚਾਲਕ ਅਤੇ ਲਹਿਰਾਗਾਗਾ ਸਰਕਲ ਦੇ ਇੰਚਾਰਜ ਡਾਕਟਰ ਪੂਰਨ ਸਿੰਘ ਖਾਈ ਵਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ।
Advertisement
Advertisement