ਅੰਬਾਲਾ ਜ਼ਿਲ੍ਹੇ ਦੇ ਚਾਰ ਪਿੰਡਾਂ ’ਚ ਪੰਚਾਇਤੀ ਚੋਣਾਂ
05:51 AM Jun 17, 2025 IST
ਸਰਬਜੀਤ ਸਿੰਘ ਭੱਟੀ
ਅੰਬਾਲਾ, 16 ਜੂਨ
ਜ਼ਿਲ੍ਹੇ ਦੀਆਂ ਚਾਰ ਪੰਚਾਇਤਾਂ ’ਚ ਸਰਪੰਚ ਦੇ ਅਹੁਦੇ ਲਈ ਹੋਈਆਂ ਆਮ ਚੋਣਾਂ ਤੇ ਉਪ ਚੋਣਾਂ ਸ਼ਾਂਤੀਪੂਰਵਕ ਸਮਾਪਤ ਹੋ ਗਈਆਂ। ਜ਼ਿਲ੍ਹਾ ਚੋਣ ਅਧਿਕਾਰੀ ਤੇ ਡੀਸੀ ਅੰਬਾਲਾ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਚੋਣਾਂ ਲਈ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅੰਬਾਲਾ ਦਿਨੇਸ਼ ਸ਼ਰਮਾ ਨੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਠਗੜ੍ਹ ਅੰਬਾਲਾ ਬਲਾਕ-1 ਤੋਂ ਨਿਰਮਲਾ ਨੇ 557 ਵੋਟਾਂ ਨਾਲ ਜਿੱਤ ਦਰਜ ਕੀਤੀ। ਸੱਜਣ ਮਾਜਰੀ ਬਰਾੜਾ ਬਲਾਕ ਤੋਂ ਜਗਦੀਸ਼ ਕੁਮਾਰ 166 ਵੋਟਾਂ ਨਾਲ ਜਿੱਤ ਕੇ ਸਰਪੰਚ ਬਣੇ। ਆਜ਼ਮਪੁਰ ਨਾਰਾਇਣਗੜ੍ਹ ਬਲਾਕ ਤੋਂ ਨਵਜੋਤ ਸੈਣੀ ਨੇ 195 ਵੋਟਾਂ ਨਾਲ ਜਿੱਤ ਹਾਸਲ ਕੀਤੀ। ਨਸਡੌਲੀ ਸ਼ਹਜ਼ਾਦਪੁਰ ਬਲਾਕ ਤੋਂ ਸੁਖਵਿੰਦਰ ਸਿੰਘ ਨੇ 270 ਵੋਟਾਂ ਨਾਲ ਸਰਪੰਚੀ ਜਿੱਤੀ।
Advertisement
Advertisement