ਔਰਤਾਂ ਦੀ ਸੁਰੱਖਿਆ ਲਈ ਹੈਲਪਲਾਈਨ ਨੰਬਰ ਜਾਰੀ
05:18 AM May 20, 2025 IST
ਕਪੂਰਥਲਾ: ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸ਼ਨ ਔਰਤਾਂ ਦੀ ਭਲਾਈ ਤੇ ਸੁਰੱਖਿਆ ਲਈ ਵਚਨਬੱਧ ਹੈ, ਜਿਸ ਤਹਿਤ ਚਾਰ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਮਹਿਲਾਵਾਂ ਕਿਸੇ ਵੀ ਕਿਸਮ ਦੀ ਸਮੱਸਿਆ ਵੇਲੇ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰ ਕੇ ਸਹਾਇਤਾ ਲੈ ਸਕਣ। ਇਨ੍ਹਾਂ ’ਚ 01822-450187 ਡਿਸਟ੍ਰਿਕ ਹੱਬ ਫਾਰ ਇੰਪਾਵਰਮੈਂਟ ਆਫ ਵਿਮੈਨ, 01822-512403 ਸਖੀ ਵਨ ਸਟਾਪ ਸੈਂਟਰ, 181 ਵਿਮੈਨ ਹੈਲਪਲਾਈਨ ਨੰਬਰ ਤੇ 1098 ਚਾਇਲਡ ਹੈਲਪਲਾਈਨ ਨੰਬਰ ਸ਼ਾਮਿਲ ਹੈ। -ਪੱਤਰ ਪ੍ਰੇਰਕ
Advertisement
Advertisement