ਐੱਸਬੀਆਈ ਵੱਲੋਂ ਵਿਆਜ ਦਰਾਂ ’ਚ 0.5 ਫ਼ੀਸਦ ਕਟੌਤੀ
04:47 AM Jun 17, 2025 IST
ਨਵੀਂ ਦਿੱਲੀ: ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਾ ਦੇਣ ਵਾਲੇ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਵਿਆਜ ਦਰਾਂ ਵਿੱਚ 0.5 ਫੀਸਦ ਦੀ ਕਟੌਤੀ ਕੀਤੀ ਹੈ, ਜਿਸ ਨਾਲ ਮੌਜੂਦਾ ਅਤੇ ਨਵੇਂ ਕਰਜ਼ਦਾਰਾਂ ਦੋਵਾਂ ਲਈ ਕਰਜ਼ਾ ਸਸਤਾ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਆਪਣੀ ਨੀਤੀਗਤ ਦਰ ਵਿੱਚ 0.5 ਫੀਸਦ ਦੀ ਕਟੌਤੀ ਕਰਨ ਤੋਂ ਬਾਅਦ ਐੱਸਬੀਆਈ ਨੇ ਇਹ ਫੈਸਲਾ ਲਿਆ ਹੈ। ਐੱਸਬੀਆਈ ਨੇ ਆਪਣੀ ਰੈਪੋ ਆਧਾਰਿਤ ਉਧਾਰ ਦਰ (ਆਰਐੱਲਐੱਲਆਰ) 0.5 ਫੀਸਦ ਘਟਾ ਕੇ 7.75 ਫੀਸਦ ਕਰ ਦਿੱਤੀ ਹੈ। ਬਾਹਰੀ ਬੈਂਚਮਾਰਕ ਆਧਾਰਿਤ ਉਧਾਰ ਦਰ (ਈਬੀਐੱਲਆਰ) ਵੀ 0.5 ਫੀਸਦ ਘਟਾ ਕੇ 8.65 ਫੀਸਦ ਤੋਂ 8.15 ਫੀਸਦ ਕਰ ਦਿੱਤੀ ਗਈ ਹੈ। ਐੱਸਬੀਆਈ ਦੀ ਵੈੱਬਸਾਈਟ ਅਨੁਸਾਰ ਸੋਧੀਆਂ ਦਰਾਂ 15 ਜੂਨ 2025 ਤੋਂ ਲਾਗੂ ਹੋ ਗਈਆਂ ਹਨ। ਬੈਂਕ ਦੇ ਇਸ ਕਦਮ ਕਾਰਨ ਰੈਪੋ ਆਧਾਰਿਤ ਵਿਆਜ ਨਾਲ ਜੁੜੇ ਕਰਜ਼ੇ ਸਸਤੇ ਹੋ ਜਾਣਗੇ। -ਪੀਟੀਆਈ
Advertisement
Advertisement