For the best experience, open
https://m.punjabitribuneonline.com
on your mobile browser.
Advertisement

ਐੱਨਡੀਏ ’ਚ ਵਾਪਸੀ ਦੀਆਂ ਗੱਲਾਂ ਗਲਤ: ਨਿਤੀਸ਼ ਕੁਮਾਰ

08:33 AM Sep 26, 2023 IST
ਐੱਨਡੀਏ ’ਚ ਵਾਪਸੀ ਦੀਆਂ ਗੱਲਾਂ ਗਲਤ  ਨਿਤੀਸ਼ ਕੁਮਾਰ
Advertisement

ਪਟਨਾ, 25 ਸਤੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਰਐੱਸਐੱਸ ਵਿਦਵਾਨ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਮੌਕੇ ਕਰਵਾਏ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਪਰ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਵਿੱਚ ਵਾਪਸੀ ਤੋਂ ਇਨਕਾਰ ਕਰਦਿਆਂ ਕਿਹਾ ਆਪਣੀ ਵਾਪਸੀ ਦੀਆਂ ਅਟਕਲਾਂ ਖਾਰਜ ਕਰ ਦਿੱਤੀਆਂ। ਉਹ ਇੱਥੇ ਰਾਜੇਂਦਰ ਨਗਰ ਇਲਾਕੇ ਦੇ ਇੱਕ ਪਾਰਕ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸਨ, ਜਿਸਨੂੰ ਉਨ੍ਹਾਂ ਦੀ ਸਰਕਾਰ ਭਾਜਪਾ ਨਾਲ ਸੱਤਾ’ਚ ਭਾਈਵਾਲੀ ਦੌਰਾਨ ਦੇ ਸਮੇਂ ਤੋਂ ਹੀ ਕਰਵਾ ਰਹੀ ਹੈ। ਨਿਤੀਸ਼ ਕੁਮਾਰ ਨਾਲ ਹੋਰ ਲੋਕਾਂ ਤੋਂ ਇਲਾਵਾ, ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਹਾਜ਼ਰ ਸਨ, ਜਿਨ੍ਹਾਂ ਸ੍ਰੀ ਉਪਾਧਿਆਏ ਦੀ ਮੂਰਤੀ ਅੱਗੇ ਸ਼ਰਧਾਂਜਲੀ ਭੇਟ ਕੀਤੀ। ਪੱਤਰਕਾਰਾਂ ਨੇ ਸ੍ਰੀ ਤੇਜਸਵੀ ਤੋਂ ਪੁੱਛਿਆ ਕਿ ਉਨ੍ਹਾਂ ਕਿਹਾ ਸੀ ਕਿ ਉਹ ਸੱਤਾ ਵਿੱਚ ਆਉਣ ’ਤੇ ਆਰਐੱਸਐੱਸ ਆਗੂਆਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਬੰਦ ਕਰ ਦੇਣਗੇ ਤਾਂ ਉਨ੍ਹਾਂ ਕਿਹਾ,‘ਉਨ੍ਹਾਂ ਅਜਿਹਾ ਕਦੇ ਨਹੀਂ ਕਿਹਾ।’
ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਤੋਂ ਉਨ੍ਹਾਂ ਵੱਲੋਂ ਐੱਨਡੀਏ ਵੱਲ ਝੁਕਾਅ ਦੀਆਂ ਅਟਕਲਾਂ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੋਕ ਅਜਿਹੀਆਂ ਫਾਲਤੂ ਗੱਲਾਂ ਕਿਉਂ ਕਰ ਰਹੇ ਹਨ? ਜੇਡੀਯੂ ਆਗੂ ਮਹੇਸ਼ਵਰ ਹਜ਼ਾਰੀ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਾਇਕ ਦੱਸਣ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਕਿਹਾ,‘ਮੈਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ। ਮੈਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ’ਚ ਲੱਗਾ ਹੋਇਆ ਹਾਂ।’ ਇਸ ਦੌਰਾਨ ‘ਇੰਡੀਆ’ ਬਲਾਕ ਦੀ ਅਗਲੀ ਮੀਟਿੰਗ ਤੇ ਅਗਲੀ ਰਣਨੀਤੀ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਸਮਿਤੀਆਂ ਬਣ ਗਈਆਂ ਹਨ ਤੇ ਮੀਟਿੰਗਾਂ ਹੋ ਰਹੀਆਂ ਹਨ।

Advertisement

ਨਿਤੀਸ਼ ਕੁਮਾਰ ਹੁਣ ਬੋਝ ਬਣ ਗਏ ਹਨ: ਸੁਸ਼ੀਲ ਮੋਦੀ

ਇਸ ਦੌਰਾਨ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਭਾਜਪਾ ਨੇਤਾਵਾਂ ਵਿੱਚ ਸ਼ਾਮਲ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਨਿਤੀਸ਼ ਦੀ ਐੱਨਡੀਏ ਵਿੱਚ ਵਾਪਸੀ ਸਬੰਧੀ ਪੁੱਛੇ ਜਾਣ ’ਤੇ ਕਿਹਾ,‘ਨਿਤੀਸ਼ ਕੁਮਾਰ ਹੁਣ ਬੋਝ ਬਣ ਗਏ ਹਨ। ਉਹ ਹੁਣ ਗੱਠਜੋੜ ਸਹਿਯੋਗੀਆਂ ਨੂੰ ਇੱਕ ਵੀ ਵੋਟ ਦੇਣ ’ਚ ਅਸਮਰੱਥ ਹਨ। ਅਸੀਂ ਅਜਿਹਾ ਕਿਉਂ ਕਰਾਂਗੇ? ਉਨ੍ਹਾਂ ਲਈ ਸਾਰੇ ਦਰਵਾਜ਼ੇ ਬੰਦ ਹਨ। ਭਾਵੇਂ ਉਹ ਜ਼ਮੀਨ ’ਤੇ ਨੱਕ ਰਗੜ ਕੇ ਅਜਿਹਾ ਕਰਨ ਦੀ ਭੀਖ ਮੰਗਣ ਤਾਂ ਵੀ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। -ਪੀਟੀਆਈ

ਏਆਈਏਡੀਐੱਮਕੇ ਨੇ ਐੱਨਡੀਏ ਨਾਲੋਂ ਨਾਤਾ ਤੋੜਿਆ

ਚੇਨੱਈ: ਆਲ ਇੰਡੀਆ ਅੰਨਾ ਡੀਐੱਮਕੇ ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਨਾਲੋਂ ਆਪਣਾ ਚਾਰ ਸਾਲਾ ਨਾਤਾ ਤੋੜ ਦਿੱਤਾ। ਪਾਰਟੀ ਨੇ ਕਿਹਾ ਕਿ ਇਸ ਵੱਲੋਂ ਸਾਲ 2024 ਵਿੱਚ ਆਗਾਮੀ ਲੋਕ ਸਭਾ ਚੋਣਾਂ ’ਚ ਵੱਖਰੇ ਫਰੰਟ ਦੀ ਅਗਵਾਈ ਕੀਤੀ ਜਾਵੇਗੀ। ਇਹ ਫ਼ੈਸਲਾ ਇੱਥੇ ਪਾਰਟੀ ਦੇ ਹੈੱਡ ਕੁਆਰਟਰ ’ਚ ਪਾਰਟੀ ਪ੍ਰਧਾਨ ਈ ਕੇ ਪਲਾਨੀਸਵਾਮੀ ਦੀ ਅਗਵਾਈ ਵਾਲੀ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਇਸ ਫ਼ੈਸਲੇ ਦਾ ਪਾਰਟੀ ਕਾਰਕੁਨਾਂ ਨੇ ਸੁਆਗਤ ਕੀਤਾ। ਇਹ ਫ਼ੈਸਲਾ ਅੰਨਾ ਡੀਐੱਮਕੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਨਵੀਂ ਦਿੱਲੀ ਵਿੱਚ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਪਾਰਟੀ ਦੇ ਤਾਮਿਲਨਾਡੂ ’ਚ ਮੁਖੀ ਕੇ ਅੰਨਾਮਲਾਈ ਦੀ ਰਾਜਨੀਤਕ ਸ਼ੈਲੀ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਉਣ ਮਗਰੋਂ ਲਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਕੇ ਪੀ ਮੁਨਸਾਮੀ ਨੇ ਕਿਹਾ ਕਿ ਪਾਰਟੀ ਨੇ ਇੱਕਮੱਤ ਹੁੰਦਿਆਂ ਐੱਨਡੀਏ ਨਾਲੋਂ ਵੱਖ ਹੋਣ ਤੇ ਪਾਰਟੀ ਵੱਲੋਂ ਅਗਲੇ ਵਰ੍ਹੇ ਇਸਦੀ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×