ਐੱਨਆਈਏ ਵੱਲੋਂ ਗੋਲਡੀ ਬਰਾੜ ਨਾਲ ਜੁੜੀਆਂ ਥਾਵਾਂ ’ਤੇ ਛਾਪੇ
04:00 AM Apr 09, 2025 IST
ਨਵੀਂ ਦਿੱਲੀ, 8 ਅਪਰੈਲ
Advertisement
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅਤਿਵਾਦੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨਾਲ ਸਬੰਧਤ ਕਈ ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਦਸੰਬਰ 2024 ’ਚ ਗੁਰੂਗ੍ਰਾਮ ਦੇ ਸੈਕਟਰ- 29 ਸਥਿਤ ਵੇਅਰਹਾਊਸ ਕਲੱਬ ਤੇ ਹਿਊਮਨ ਕਲੱਬ ’ਚ ਹੋਏ ਗ੍ਰਨੇਡ ਹਮਲਿਆਂ ਦੇ ਸਬੰਧ ’ਚ ਅਤਿਵਾਦੀ ਗੋਲਡੀ ਬਰਾੜ ਤੇ ਅਮਰੀਕਾ ਅਧਾਰਤ ਗੈਂਗਸਟਰ ਰਣਦੀਪ ਮਲਿਕ ਨਾਲ ਜੁੜੇ ਸ਼ੱਕੀਆਂ ਤੇ ਕਥਿਤ ਦੋਸ਼ੀਆਂ ਨਾਲ ਸਬੰਧਤ ਥਾਵਾਂ ’ਤੇ ਮਾਰੇ ਗਏ। ਐੱਨਆਈਏ ਵੱਲੋਂ ਜਾਰੀ ਬਿਆਨ ਮੁਤਾਬਕ,‘ਅੱਜ ਸਵੇਰੇ ਦੋਵਾਂ ਸੂਬਿਆਂ ’ਚ ਅੱਠ ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ ਕਈ ਇਲੈਕਟ੍ਰਾਨਿਕ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ, ਜਿਸਦੀ ਏਜੰਸੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।-ਪੀਟੀਆਈ
Advertisement
Advertisement