ਐੱਕਸੀਓਮ ਮਿਸ਼ਨ 19 ਨੂੰ ਲਾਂਚ ਹੋਣ ਦੀ ਆਸ: ਇਸਰੋ
04:17 AM Jun 15, 2025 IST
ਨਵੀਂ ਦਿੱਲੀ: ਸਪੇਸਐੱਕਸ ਵੱਲੋਂ ਆਪਣੇ ਫਾਲਕਨ-9 ਰਾਕੇਟ ’ਚੋਂ ਤਰਲ ਆਕਸੀਜ਼ਨ ਰਿਸਣ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਦੇ ਰੂਸੀ ਹਿੱਸੇ ’ਚ ਰਿਸਾਅ ਕਾਮਯਾਬੀ ਨਾਲ ਠੀਕ ਕਰ ਲਏ ਜਾਣ ਮਗਰੋਂ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰਾਂ ਦੇ ਹੁਣ 19 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਦੀ ਉਮੀਦ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਐਕਸੀਓਮ ਪੁਲਾੜ ਮਿਸ਼ਨ 11 ਜੂਨ ਨੂੰ ਫਲੋਰਿਡਾ ਸਥਿਤ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਣਾ ਸੀ। ਇਸਰੋ ਨੇ ਕਿਹਾ, ‘ਐਕਸੀਓਮ ਸਪੇਸ ਨੇ ਹੁਣ ਐੱਕਸ-04 ਮਿਸ਼ਨ ਲਾਂਚ ਕਰਨ ਲਈ 19 ਜੂਨ 2025 ਦਾ ਟੀਚਾ ਤੈਅ ਕੀਤਾ ਹੈ।’ ਨਾਸਾ ਦੀ ਸਾਬਕਾ ਪੁਲਾੜ ਯਾਤਰੀ ਤੇ ਐੱਕਸੀਓਮ ਸਪੇਸ ’ਚ ਮਨੁੱਖੀ ਪੁਲਾੜ ਉਡਾਣ ਦੀ ਡਾਇਰੈਕਟਰ ਪੈਗੀ ਵ੍ਹਿਟਸਨ ਮਿਸ਼ਨ ਦੀ ਕਮਾਨ ਸੰਭਾਲੇਗੀ ਜਦਕਿ ਸ਼ੁਕਲਾ ਪਾਇਲਟ ਵਜੋਂ ਕੰਮ ਕਰਨਗੇ। -ਪੀਟੀਆਈ
Advertisement
Advertisement