ਅਹਿਮਦਾਬਾਦ ਤੋਂ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਗ੍ਰਿਫ਼ਤਾਰ
05:18 AM May 28, 2025 IST
ਜਲੰਧਰ: ਪੰਜਾਬ ਪੁਲੀਸ ਨੇ ਵਿਦੇਸ਼ ’ਚ ਬੈਠੇ ਗੈਂਗਸਟਰਾਂ ਅਰਸ਼ ਡੱਲਾ ਤੇ ਜਿੰਦੀ ਮਹਿੰਦੀਪੁਰੀਆ ਦੇ ਨਜ਼ਦੀਕੀ ਸਾਥੀ ਲਵਿਸ਼ ਕੁਮਾਰ ਨੂੰ ਜਲੰਧਰ ਤੇ ਹੁਸ਼ਿਆਰਪੁਰ ਦੀ ਕਾਊਂਟਰ ਇੰਟੈਲੀਜੈਂਸ ਵੱਲੋਂ ਸਾਂਝੇ ਅਪਰੇਸ਼ਨ ਤਹਿਤ ਗੁਜਰਾਤ ਪੁਲੀਸ ਦੀ ਮਦਦ ਨਾਲ ਅਹਿਮਦਾਬਾਦ ਤੋਂ ਗਿਫ਼ਤਾਰ ਕੀਤਾ ਗਿਆ। ਡੀਜੀਪੀ ਗੌਰਵ ਯਾਦਵ ਨੇ ਐੱਕਸ ’ਤੇ ਕਿਹਾ ਕਿ ਉਹ (ਲਵਿਸ਼ ਕਮਾਰ) ਅਰਸ਼ ਡੱਲਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ ਤੇ ਲੋਕਾਂ ਨੂੰ ਧਮਕਾਉਣ ਲਈ ਫਾਇਰਿੰਗ ਤੇ ਜਬਰ ਵਸੂਲੀ ਸਣੇ ਕਈ ਅਪਰਾਧਾਂ ’ਚ ਸ਼ਾਮਲ ਸੀ। ਡੀਜੀਪੀ ਮੁਤਾਬਕ ਲਵਿਸ਼ ਕੁਮਾਰ ਖ਼ਿਲਾਫ਼ ਕਤਲ ਤੇ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਲਵਿਸ਼ ਨੇ ਹਾਲ ਹੀ ’ਚ ਸ਼ਰਾਬ ਦੇ ਠੇਕੇਦਾਰ ਦੀ ਰੇਕੀ ਕੀਤੀ ਸੀ ਅਤੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਉਹ ਵਿਦੇਸ਼ ਅਧਾਰਿਤ ਹੈਂਡਲਰਾਂ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਪੰਜਾਬ ’ਚ ਵੱਡੀ ਵਾਰਦਾਤ ਦੀ ਸਾਜ਼ਿਸ਼ਘੜ ਰਿਹਾ ਸੀ। -ਏਐੱਨਆਈ
Advertisement
Advertisement