ਅਹਿਮਦਪੁਰ ’ਚ ਪੁਸਤਕ ‘ਹਰਫ਼ਾਂ ਦੀ ਨਸ਼ਤਰ’ ਲੋਕ ਅਰਪਣ
05:03 AM May 29, 2025 IST
ਮਾਨਸਾ: ਪੰਜਾਬੀ ਸਾਹਿਤ ਕਲਾ ਮੰਚ ਬੁਢਲਾਡਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ’ਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਆਤਮਾ ਸਿੰਘ ਪਮਾਰ ਦੀ ਦੂਸਰੀ ਪੁਸਤਕ ‘ਹਰਫਾਂ ਦੀ ਨਸ਼ਤਰ’ ਦੀ ਘੁੰਡ ਚੁਕਾਈ ਕੀਤੀ ਗਈ। ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਆਤਮਾ ਸਿੰਘ ਪਮਾਰ ਦੀ ਪੁਸਤਕ ਵਿੱਚ ਅੰਕਿਤ ਕੀਤੇ ਗਏ ਵਿਚਾਰ ਅਜੋਕੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਖੇਤਰ ਤੋਂ ਇਲਾਵਾ ਸਾਡੀਆਂ ਨਿੱਘਰ ਰਹੀਆਂ ਕਦਰਾਂ ਕੀਮਤਾਂ ’ਤੇ ਕਰਾਰੀ ਚੋਟ ਕਰਦੇ ਹਨ। ਡਾ. ਕਰਨੈਲ ਸਿੰਘ ਵੈਰਾਗੀ ਨੇ ਕਿਹਾ ਕਿ ਸਾਰਥਿਕ ਆਲੋਚਨਾ ਲੇਖਕ ਨੂੰ ਹੋਰ ਵਧੀਆ ਲਿਖਣ ਲਈ ਸਿਰਫ਼ ਪ੍ਰੇਰਿਤ ਹੀ ਨਹੀਂ ਕਰਦੀ, ਸਗੋਂ ਉਸ ਨੂੰ ਭਵਿੱਖ ’ਚ ਚੌਕੰਨਾ ਕਰਕੇ ਰਹਿ ਗਈਆਂ ਊਣਤਾਈਆਂ ਨੂੰ ਸੋਧਣ ਵੱਲ ਸੇਧਿਤ ਵੀ ਹੁੰਦੀ ਹੈ। ਇਸ ਮੌਕੇ ਰਜਿੰਦਰ ਵਰਮਾ, ਧੰਨਾ ਮੱਲ ਗੋਇਲ, ਰਾਜਵਿੰਦਰ ਸਿੰਘ ਖੱਤਰੀਵਾਲਾ, ਗੁਲਜ਼ਾਰ ਡੋਗਰਾ, ਪੂਜਾ ਪੁੰਡਰਕ, ਅਮਨਦੀਪ ਕੌਰ, ਯਾਦਵਿੰਦਰ ਸਿੰਘ ਪਮਾਰ,ਗੁਰਚਰਨ ਸਿੰਘ ਝੰਡੂਕੇ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement