ਅਸ਼ਵਨੀ ਵਰਮਾ ਮੁੜ ਭਾਜਪਾ ’ਚ ਸ਼ਾਮਲ
05:03 AM Jun 16, 2025 IST
ਕਾਦੀਆਂ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਵਰਕਰ ਅਸ਼ਵਨੀ ਵਰਮਾ ਅੱਜ ‘ਆਪ’ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਮੁੜ ਸ਼ਾਮਲ ਹੋ ਗਏ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਭਾਜਪਾ ਕਾਦੀਆਂ ਦੇ ਜਨਰਲ ਸਕੱਤਰ ਸਨ। ਅੱਜ ਅਸ਼ਵਨੀ ਵਰਮਾ ਨੇ ਭਾਜਪਾ ਮੰਡਲ ਪ੍ਰਧਾਨ ਗੁਲਸ਼ਨ ਵਰਮਾ, ਸਾਬਕਾ ਭਾਜਪਾ ਪ੍ਰਧਾਨ ਕਾਦੀਆਂ ਅਸ਼ੋਕ ਕੁਮਾਰ, ਸਾਬਕਾ ਪ੍ਰਧਾਨ ਭਾਜਪਾ ਮੰਡਲ ਕਾਦੀਆਂ ਵਰਿੰਦਰ ਖੋਸਲਾ, ਭਾਜਪਾ ਉਪ ਪ੍ਰਧਾਨ ਗੁਰਦਾਸਪੁਰ ਕੁਲਵਿੰਦਰ ਕੌਰ ਗੁਰਾਇਆ, ਸਾਬਕਾ ਪ੍ਰਧਾਨ ਭਾਜਪਾ ਜੋਗਿੰਦਰ ਪਾਲ ਉਰਫ ਬਿੱਟੂ ਅਤੇ ਕਾਦੀਆਂ ਵਿੱਚ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਵਾਪਸੀ ਕੀਤੀ। ਅਸ਼ਵਨੀ ਵਰਮਾ ਦੇ ਪਰਿਵਾਰਕ ਮੈਂਬਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਆਗੂਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ।
Advertisement
Advertisement