ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸਲੇ ਤੇ ਹੈਰੋਇਨ ਸਣੇ ਪੰਜ ਗ੍ਰਿਫ਼ਤਾਰ

06:19 AM Dec 21, 2024 IST

ਖਰੜ: ਖਰੜ ਸਦਰ ਪੁਲੀਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਅਤੇ 2 ਰਿਵਾਲਵਰ ਬਰਾਮਦ ਕੀਤੇ ਹਨ। ਅੱਜ ਖਰੜ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਅਤੇ ਖਰੜ ਸਦਰ ਥਾਣੇ ਦੇ ਐੱਸਐੱਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ 15 ਦਸੰਬਰ ਨੂੰ ਪੁਲੀਸ ਨੇ ਲਾਂਡਰਾਂ ਰੋਡ ’ਤੇ ਲਾਏ ਨਾਕੇ ਦੌਰਾਨ ਜਗਦੀਪ ਸਿੰਘ ਵਾਸੀ ਲੁਧਿਆਣਾ, ਮਨਜੀਤ ਸਿੰਘ, ਪੰਕਜ, ਅਮਨ ਕੁਮਾਰ ਅਤੇ ਸ਼ਿਵ ਕੁਮਾਰ ਚਾਰੋਂ ਵਾਸੀ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨਾਂ ਕੋਲੋਂ ਪੁੱਛ-ਪੜਤਾਲ ਦੇ ਆਧਾਰ ’ਤੇ ਇੱਕ ਕਾਰ ਐੱਚਆਰ-26 ਬੀ ਐੱਮ 6727 ਬਰਾਮਦ ਹੋਈ ਹੈ, ਜਿਸ ਵਿਚੋਂ 2 ਪਿਸਟਲ ਦੇਸੀ .32 ਬੋਰ ਅਤੇ 35 ਕਾਰਤੂਸ ਅਤੇ 3 ਖਾਲੀ ਮੈਗਜ਼ੀਨ ਬਰਾਮਦ ਹੋਏ ਹਨ। -ਪੱਤਰ ਪ੍ਰੇਰਕ

Advertisement

Advertisement