ਅਲਾਇੰਸ ਕਲੱਬ ਦਸੂਹਾ ਕਾਇਮ
ਦਸੂਹਾ, 18 ਜੂਨ
ਸਮਾਜ ਸੇਵੀ ਕਾਰਜਾਂ ਲਈ ਅਲਾਇੰਸ ਕਲੱਬ ਦਸੂਹਾ ਕਾਇਮ ਕੀਤਾ ਗਿਆ ਹੈ। ਇਸ ਸਬੰਧੀ ਜਲੰਧਰ ਵਿੱਚ ਹੋਈ ਮੀਟਿੰਗ ਵਿੱਚ ਕਾਰਜਕਾਰਨੀ ਟੀਮ ਦੀ ਚੋਣ ਕੀਤੀ ਗਈ। ਇਸ ਮੌਕੇ ਅਮਰੀਕ ਸਿੰਘ ਗੱਗੀ ਠੁਕਰਾਲ ਨੂੰ ਕਲੱਬ ਦਾ ਪ੍ਰਧਾਨ, ਭੁਪਿੰਦਰ ਰੰਜਨ ਨੂੰ ਸਕੱਤਰ, ਮਦਨ ਮੋਹਣ ਅਰੋੜਾ ਨੂੰ ਖ਼ਜ਼ਾਨਚੀ ਅਤੇ ਤਰਲੋਕ ਸਿੰਘ ਅਰੋੜਾ ਨੂੰ ਪੀਆਰਓ ਨਿਯੁਕਤ ਕੀਤਾ ਗਿਆ। ਕਲੱਬ ਦੇ ਸੰਸਥਾਪਕ ਮੈਂਬਰਾਂ ਵਿੱਚ ਡਾ. ਅਮਰੀਕ ਸਿੰਘ ਬਸਰਾ, ਆਰ.ਐੱਸ. ਮੈਣੀ, ਦਲਬੀਰ ਸਿੰਘ, ਰਾਜ ਕੁਮਾਰ ਕੋਂਸਲ, ਹਰਜੀਤ ਪਾਲ ਸਿੰਘ, ਰਾਜਨ ਰਲਹਣ, ਰਵਿੰਦਰ ਸ਼ਰਮਾ, ਕੇ.ਐੱਸ. ਪੁਰੀ, ਡਾ. ਅਰ.ਕੇ. ਨੀਅਰ, ਡਾ. ਰਣਬੀਰ ਸਹਾਰਾ ਅਤੇ ਡਾ. ਹਰਮਿੰਦਰ ਸਿੰਘ ਸ਼ਾਮਲ ਹਨ। ਨਵ-ਨਿਯੁਕਤ ਅਹੁਦੇਦਾਰਾਂ ਨੇ ਜਲਦ ਸਮਾਜਿਕ ਕਾਰਜਾਂ ਵਿੱਚ ਸਰਗਰਮੀ ਵਧਾਉਣ ਲਈ ਵਿਅਕਤੀਗਤ ਅਤੇ ਸਮੂਹਿਕ ਪੱਧਰ ’ਤੇ ਯੋਜਨਾਵਾਂ ਤਿਆਰ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਲੱਬ ਵੱਲੋਂ ਸਿਹਤ ਚੈਕਅੱਪ ਕੈਂਪ, ਖੂਨਦਾਨ ਕੈਂਪ, ਵਾਤਾਵਰਨ ਬਚਾਅ ਮੁਹਿੰਮਾਂ, ਨਸ਼ਾ ਮੁਕਤੀ ਪ੍ਰੋਗਰਾਮ ਅਤੇ ਨੌਜਵਾਨਾਂ ਨੂੰ ਸਮਾਜਿਕ ਜਾਗਰੂਕਤਾ ਵੱਲ ਮੋੜਨ ਵਾਲੇ ਪ੍ਰੋਗਰਾਮ ਕਰਵਾਏ ਜਾਣਗੇ। ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਦੱਸਿਆ ਕਿ ਕਲੱਬ ਦਾ ਗਠਨ ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ-ਜ਼ਿਲ੍ਹਾ 126-ਐੱਨ ਅਧੀਨ ਕੀਤਾ ਗਿਆ ਹੈ।